Corona Virus
ਮੋਹਾਲੀ ਵਿੱਚ ਤਿੰਨ ਹੋਰ ਕੋਰੋਨਾ ਪੋਜ਼ਿਟਿਵ ਮਾਮਲੇ ਆਏ ਸਾਹਮਣੇ

ਐਸ ਏ ਐਸ ਨਗਰ, 4 ਅਪ੍ਰੈਲ , ( ਬਲਜੀਤ ਮਰਵਾਹਾ ) : ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦੇ ਤਿੰਨ ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ ਇਕ 80 ਸਾਲਾਂ ਮਹਿਲਾ ਹੈ ਜਦਕਿ ਦੂਜੀ ਵੀ 55 ਸਾਲਾਮਹਿਲਾ ਹੈ। ਉਹ ਲੁਧਿਆਣਾ ਕੇਸ (69 ਸਾਲ ਦੀ ਮਹਿਲਾ) ਦੇ ਨੇੜਲੇ ਸੰਪਰਕ ਹਨ। ਉਨ੍ਹਾਂ ਦੇ ਨਮੂਨੇ ਸੈਕਟਰ -91 ਸਥਿਤ ਘਰ ਤੋਂ ਲਏ ਗਏ ਸਨ ਅਤੇ ਉਨ੍ਹਾਂ ਦੇਟੈਸਟ ਪਾਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਤਿੰਨ ਸੰਪਰਕਾਂ ਦੇ ਨਮੂਨਿਆਂ ਦੇ ਨਤੀਜੇਦੀ ਉਡੀਕ ਹੈ। ਇਸ ਤੋਂ ਇਲਾਵਾ, ਜਵਾਹਰਪੁਰ ਡੇਰਾਬਾਸੀ ਦੇ ਇੱਕ 43 ਸਾਲਾ ਵਿਅਕਤੀ ਨੂੰ ਵੀ ਕੋਰੋਨਾਵਾਇਰਸ ਲਈ ਪਾਜੇਟਿਵ ਪਾਇਆ ਗਿਆ ਹੈ ਅਤੇ ਉਹਜੀਐਮਸੀਐਚ 32 ਵਿੱਚ ਦਾਖਲ ਹੈ। ਦੋਵਾਂ ਇਲਾਕਿਆਂ, ਸੈਕਟਰ 91 ਅਤੇ ਜਵਾਹਰਪੁਰ ਨੂੰ ਇੱਕ ਸਾਵਧਾਨੀ ਉਪਾਅ ਵਜੋਂ ਸੀਲ ਕਰ ਦਿੱਤਾ ਗਿਆ ਹੈ। ਇਹਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਮੁਹਾਲੀ ਮਿਉਂਸਪਲ ਹੱਦ ਅੰਦਰ ਪੈਂਦੇ ਪਿੰਡ ਜਗਤਪੁਰਾ ਦੇ ਕੁੱਲ 55 ਨਮੂਨੇ ਨੈਗਟਿਵ ਪਾਏ ਗਏ ਹਨ। ਪਰ ਸਾਵਧਾਨੀ ਦੇ ਉਪਾਅ ਵਜੋਂਨਿਯੰਤਰਣ ਪ੍ਰਕਿਰਿਆ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। 40 ਹੋਰ ਰਿਪੋਰਟਾਂ ਦੇ ਨਤੀਜੇ ਦਾ ਇੰਤਜ਼ਾਰ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਜਗਤਪੁਰਾ ਪਿੰਡ ਵਿੱਚ ਇੱਕ ਵਿਸ਼ਾਲ ਸਿਹਤ ਸਰਵੇਖਣ ਕੀਤਾ ਹੈ ਜਿਥੇ ਹਾਲ ਹੀ ਵਿੱਚ ਇੱਕਪਾਜੇਟਿਵ ਮਾਮਲਾ ਸਾਹਮਣੇ ਆਇਆ ਹੈ।
ਡੀਸੀ ਨੇ ਇਹ ਵੀ ਦੱਸਿਆ ਕਿ ਕੋਵਿਡ -19 ਦੇ ਖਤਰੇ ਦਾ ਵੱਧ ਸਾਹਮਣਾ ਕਰਨ ਵਾਲੇ ਲੋਕਾਂ, ਜਿਵੇਂ ਕਿ ਸਿਹਤ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ, ਜੋਬਜ਼ੁਰਗ ਮਾਪਿਆਂ ਅਤੇ ਛੋਟੇ ਬੱਚੇ ਹੋਣ ਕਾਰਨ ਘਰ ਨਹੀਂ ਜਾਣਾ ਚਾਹੁੰਦੇ, ਲਈ ਪੂਰਬ ਅਪਾਰਟਮੈਂਟਸ ਵਿਚ ਆਰਜ਼ੀ ਰਿਹਾਇਸ਼ ਦੇ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ।