News
ਚੰਡੀਗੜ੍ਹ ‘ਚ ਕੋਰੋਨਾ ਦੇ ਆਏ 3 ਹੋਰ ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ ਹੋਈ 59

ਚੰਡੀਗੜ੍ਹ, 29 ਅਪ੍ਰੈਲ : ਚੰਡੀਗੜ੍ਹ ਵਿਚ ਇਕੋ ਦਿਨ ‘ਚ 14 ਹੋਰ ਨਵੇਂ ਕੇਸ ਪਾਜ਼ੀਟਿਵ ਆਏ ਹਨ।
ਅੱਜ ਸਵੇਰੇ ਪਹਿਲਾਂ 5 ਕੇਸ ਸੈਕਟਰ 30 ਵਿਚੋਂ ਆਏ ਸਨ ਜਿਸ ਵਿਚੋਂ 4 ਮਹਿਲਾਵਾਂ ਤੇ ਇਕ ਬਜ਼ੁਰਗ ਪੁਰਸ਼ ਸ਼ਾਮਲ ਸੀ। ਅੱਜ ਸ਼ਾਮੀਂ 6 ਹੋਰ ਕੇਸ ਬਾਪੂ ਧਾਮ ਕਲੌਨੀ ਵਿਚੋਂ ਆਏ ਸਨ ਅਤੇ ਹੁਣ ਦੇਰ ਰਾਤ 3 ਹੋਰ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਬਾਪੁਧਾਮ ਕੋਲੋਨੀ ਦਾ ਤੋਂ ਇੱਕ 15 ਸਾਲ ਤੇ ਇੱਕ 24 ਸਾਲਾਂ ਮੁੰਡਿਆਂ ਦੇ ਕੋਰੋਨਾ ਟੈਸਟ ਪਾਜ਼ਿਟਿਵ ਪਾਏ ਗਏ ਹਨ ਅਤੇ ਤੀਜਾ ਸੈਕਟਰ 32 ਬੀ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ।
ਜਿਸ ਤੋਂ ਬਾਅਦ ਸ਼ਹਿਰ ਵਿਚ ਕੇਸਾਂ ਦੀ ਗਿਣਤੀ ਵੱਧ ਕੇ 59 ਹੋ ਗਈ ਹੈ।