Punjab
ਆਨੰਦਪੁਰ ਸਾਹਿਬ ‘ਚ 3 ਟੀਚਰ ਚੜ੍ਹੇ ਪਾਣੀ ਦੀ ਟੈਂਕੀ ’ਤੇ…..

ਆਨੰਦਪੁਰ ਸਾਹਿਬ, 25 ਅਗਸਤ, 2023: ਆਨੰਦਪੁਰ ਸਾਹਿਬ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੀ ਜਿਸ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਕ ਸਕੂਲ ਦੇ 3 ਟੀਚਰ ਟੈਂਕੀ ’ਤੇ ਚੜ੍ਹੇ ਹੋਏ ਹਨ। ਓਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਅਧਿਆਪਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਸਕੂਲਾਂ ਵਿਚ ਭੇਜਿਆ ਜਾਵੇ। ਇਹਨਾਂ ਟੀਚਰਾਂ ਦਾ ਕਹਿਣਾ ਹੈ ਕਿ ਸਾਨੂੰ ਰੈਗੂਲਰ ਕਰਨ ਦਾ ਐਲਾਨ ਹੋ ਗਿਆ ਹੈ ਪਰ ਸਾਨੂੰ ਸਕੂਲਾਂ ਵਿਚ ਨਹੀਂ ਭੇਜਿਆ ਜਾ ਰਿਹਾ। ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਤੁਰੰਤ ਹੀ ਸਕੂਲਾਂ ਵਿਚ ਭੇਜਿਆ ਜਾਵੇ।