Corona Virus
ਗੁਰਦੁਆਰਾ ਮਜਨੁ ਕਾ ਟਿੱਲਾ ਸਾਹਿਬ ਤੋਂ 325 ਸ਼ਰਧਾਲੂਆਂ ਨੂੰ ਲਿਆਂਦਾ ਜਾ ਰਿਹਾ ਹੈ ਵਾਪਿਸ

10 ਮਈ 2020: ਲੌਕਡਾਊਨ ਕਾਰਨ ਗੁਰਦੁਆਰਾ ਮਜਨੁ ਕਾ ਟਿੱਲਾ ਸਾਹਿਬ, ਨਵੀਂ ਦਿੱਲੀ ਵਿੱਚ ਫ਼ਸੇ 325 ਸ਼ਰਧਾਲੂਆਂ ਨੂੰ ਅੱਜ ਬੱਸਾਂ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਹੈ। ਇਹ ਬੱਸਾਂ ਪੰਜਾਬ ਸਰਕਾਰ ਵੱਲੋਂ ਭੇਜੀਆਂ ਗਈਆਂ ਹਨ।
ਸ਼ਰਧਾਲੂਆਂ ਦੇ ਪੰਜਾਬ ਪਹੁੰਚਣ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਜਿਲ੍ਹੇ ਵਿੱਚ ਸਰਕਾਰ ਵੱਲੋਂ ਕੁਆਰਨਟਾਇਨ ਕੀਤਾ ਜਾਵੇਗਾ। ਸਰਕਾਰ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਾਰੇ ਸ਼ਰਧਾਲੂਆਂ ਦੇ ਰਹਿਣ ਲਈ ਪ੍ਰਬੰਧ ਮੁਕੰਮਲ ਕੀਤੇ ਜਾਣ ਅਤੇ ਸਿਵਲ ਸਰਜਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਸ਼ਰਧਾਲੂਆਂ ਦੇ ਟੈਸਟ ਅੱਜ ਹੀ ਲਏ ਜਾਣ ਅਤੇ ਲੈਬਸ ਵਿਚ ਭੇਜੇ ਜਾਣ।