Punjab
ਸਾਂਝੇ ਉਪਰੇਸ਼ਨ ਦੌਰਾਨ 38 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ, 07 ਜੁਲਾਈ (ਪਰਮਜੀਤ ਪੰਮਾ) : ਸੂਬੇ ਅੰਦਰ ਬੇਸੱਕ ਲਾਕਡਾਉਨ ਚੱਲ ਰਿਹਾ ਹੈ। ਪਰ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਜਿਸਨੂੰ ਲੇਕੇ ਪੁਲਿਸ ਵੀ ਪੂਰੀ ਮੁਸਤੈਦ ਦਿਖਾਈ ਦੇ ਰਹੀ ਹੈ। ਜਿਸ ਦੇ ਚਲਦਿਆਂ ਫਿਰੋਜ਼ਪੁਰ ਦੀ ਪੁਲਿਸ ਅਤੇ ਬੀ ਐਸ ਐਫ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਾਂਝੇ ਉਪਰੇਸ਼ਨ ਦੌਰਾਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਬੀ. ਐੱਸ. ਐੱਫ. ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਐਸ ਐਚ ਓ ਰਵੀ ਕੁਮਾਰ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਦੀ ਚੈੱਕ ਪੋਸਟ ਦੋਨਾ ਤੇਲੂ ਮੱਲ ਤੋਂ ਸੀ. ਆਈ. ਏ. ਸਟਾਫ ਦੀ ਪੁਲਸ ਅਤੇ ਬੀ. ਐੱਸ. ਐੱਫ. ਦੀ 29 ਬਟਾਲੀਅਨ ਨੇ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਪਾਕਿਸਤਾਨ ਤੋਂ ਆਈ 7 ਕਿਲੋ 714 ਗ੍ਰਾਮ ਹੈਰੋਇਨ ਇਕ ਪਿਸਤੌਲ, 2 ਮੈਗਜ਼ੀਨ, 10 ਜ਼ਿੰਦਾ ਕਾਰਤੂਸ ਅਤੇ ਦੋ ਪਾਕਿਸਤਾਨੀ ਮੋਬਾਇਲ ਬਰਾਮਦ ਕੀਤੇ ਗਏ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 38 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਫਿਲਹਾਲ ਪੁਲਿਸ ਅਤੇ ਬੀ ਐਸ ਐਫ ਵੱਲੋਂ ਸਰਚ ਅਪਰੇਸ਼ਨ ਜਾਰੀ ਹੈ।