Punjab
ਜ਼ਮੀਨੀ ਵਿਵਾਦ ਦੇ ਚੱਲਦਿਆਂ ਗੁਰੂਹਰਸਹਾਏ ਦੇ ਪਿੰਡ ਵਿਖੇ ਚੱਲੀ ਗੋਲੀ, 4 ਜ਼ਖਮੀ

- ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ,ਕਾਂਗਰਸੀ ਆਗੂ ਅਤੇ ਸਰਪੰਚ ਦੇ ਲੜਕੇ ਵੱਲੋਂ ਹੀ ਜ਼ਮੀਨ ਦੇ ਮਾਲਿਕ ਹਾਕਮ ਦੇ ਲੜਕੇ ਉੱਪਰ ਚਲਾਈ ਗਈ ਹੈ ਗੋਲੀ, ਬਾਕੀ ਸਭ ਝੂਠ_
- ਮੌਕੇ ਤੇ ਪੁੱਜੇ ਐੱਸ ਪੀ ਐੱਚ ਨੇ ਕਿਹਾ ਪੁਲਸ ਕਰ ਰਹੀ ਹੈ ਜਾਂਚ
ਫਿਰੋਜ਼ਪੁਰ, 31 ਮਈ (ਪਰਮਜੀਤ ਪੰਮਾ):-ਗੁਰੂਹਰਸਹਾਏ ਦੇ ਪਿੰਡ ਬਾਜੇ ਕੇ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਚਲਾਈ ਗਈ ਗੋਲੀ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਕਾਂਗਰਸੀ ਆਗੂ ਅਤੇ ਸਰਪੰਚ ਧਿਰ ਵੱਲੋਂ ਹੀ ਸਿਰਫ ਗੋਲੀ ਚਲਾਉਣ ਦੀ ਗੱਲ ਆਖੀ ਗਈ ਹੈ ਅਤੇ ਕੋਈ ਵੀ ਕਿਸੇ ਕਿਸਾਨ ਮਜ਼ਦੂਰ ਤੇ ਝੂਠਾ ਪਰਚਾ ਦਰਜ ਕਰਨ ਤੇ ਆਗੂਆਂ ਨੇ ਪੁਲਿਸ ਥਾਣਾ ਘੇਰਨ ਦੀ ਚਿਤਾਵਨੀ ਵੀ ਦਿੱਤੀ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਅਵਤਾਰ ਮਹਿਮਾ ਨੇ ਦੱਸਿਆ ਕਿ ਕਾਂਗਰਸੀ ਆਗੂ ਕਸ਼ਮੀਰ ਲਾਲ ਧਿਰ ਵੱਲੋਂ ਬਾਜੇ ਕੇ ਕਿਸਾਨ ਹਾਕਮ ਚੰਦ ਦੀ ਕਰੀਬ ਪੰਜ ਮਰਲੇ ਜਗ੍ਹਾ ਉੱਪਰ ਕਬਜ਼ਾ ਕੀਤਾ ਜਾ ਰਿਹਾ ਸੀ ਜਿਸ ਬਾਰੇ ਕਈ ਵਾਰ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਗਈ । ਮਹਿਮਾ ਦਸਿਆ ਕਿ ਅੱਜ ਫਿਰ ਹਾਕਮ ਚੰਦ ਦੀ ਮਾਲਕੀ ਜ਼ਮੀਨ ਉੱਪਰ ਕਸ਼ਮੀਰ ਤੇ ਵੱਲੋਂ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ ਅਤੇ ਜਦੋਂ ਕ੍ਰਾਂਤੀਕਾਰੀ ਯੂਨੀਅਨ ਦੇ ਆਗੂਆਂ ਵੱਲੋਂ ਉਕਤ ਨਾਜਾਇਜ਼ ਉਸਾਰੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਸ਼ਮੀਰ ਲਾਲ ਪਰਿਵਾਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਕਿ ਹਾਕਮ ਚੰਦ ਦੇ ਲੜਕੇ ਦੇ ਮੱਥੇ ਵਿੱਚ ਲੱਗੀ । ਦੂਜੇ ਪਾਸੇ ਮੌਕੇ ਤੇ ਪੁੱਜੇ ਐੱਸ ਪੀ ਅੈਚ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਹੋਏ ਜ਼ਮੀਨੀ ਵਿਵਾਦ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਹੀ ਸਾਰੀ ਸਚਾਈ ਸਾਹਮਣੇ ਆਵੇਗੀ ਜਿਸ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ । ਜਿਸ ਗੋਲੀ ਕਾਂਡ ਵਿੱਚ ਚਾਰ ਜ਼ਖ਼ਮੀ ਹੋਏ ਦੀ ਗੱਲ ਸੁਣਦਿਆਂ ਹੀ ਹੀਰੋ ਨੇ ਦੇ ਆਗੂ ਅਵਤਾਰ ਮਹਿਮਾ ਨੇ ਕਿਹਾ ਕਿ ਜੇਕਰ ਕਿਸੇ ਤੇ ਵੀ ਝੂਠਾ ਪਰਚਾ ਦਰਜ ਕੀਤਾ ਗਿਆ ਤਾਂ ਇਕ ਸੋਮਵਾਰ ਨੂੰ ਪੁਲਸ ਥਾਣਾ ਗੁਰੂਹਰਸਹਾਏ ਦਾ ਘਿਰਾਓ ਕੀਤਾ ਜਾਵੇਗਾ।
ਉਧਰ ਇਸ ਗੋਲੀ ਚੱਲਣ ਦੇ ਮਾਮਲੇ ਨੂੰ ਲੇਕੇ ਅਕਾਲੀ ਦਲ ਨੇ ਵੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਉਨ੍ਹਾਂ ਦੇ ਮੰਤਰੀ ਅਤੇ ਪੁਲਿਸ ਮਿਲੀ ਭੁਗਤ ਨਾਲ ਗਰੀਬ ਕਿਸਾਨਾਂ ਦੀਆਂ ਜਮੀਨਾਂ ਤੇ ਕਬਜੇ ਕੀਤੇ ਜਾ ਰਹੇ ਹਨ ਆਏ ਦਿਨ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਕਾਂਗਰਸੀ ਮੰਤਰੀ ਝੂਠੇ ਪਰਚੇ ਦਰਜ ਕਰਾ ਰਹੇ ਹਨ ਅਤੇ ਪੁਲਿਸ ਉਨ੍ਹਾਂ ਮੰਤਰੀਆਂ ਦੇ ਕਹਿਣ ਤੇ ਧੜਾ ਧੜ ਅੱਖਾਂ ਮੀਚ ਪਰਚੇ ਦਰਜ ਕਰ ਰਹੀ ਉਨ੍ਹਾਂ ਡੀ ਜੀ ਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੁਲਿਸ ਪੰਜਾਬ ਦਾ ਮਾਹੌਲ ਖਰਾਬ ਨਾ ਕਰੇ ਬਿਨਾਂ ਜਾਂਚ ਦੇ ਝੂਠੇ ਕੇਸ ਬਣਾਉਣੇ ਬੰਦ ਕਰੇ ਅਤੇ ਗੁਰੂਹਰਸਹਾਏ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇ ਅਗਰ ਸਚਮੁੱਚ ਇਸ ਵਿੱਚ ਪੁਲਿਸ ਗੁਨਾਹਗਾਰ ਹੈ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ।