Punjab
PRTC ਦੇ ਬੇੜੇ ‘ਚ ਨਵੇਂ ਸਾਲ ‘ਚ 400 ਨਵੀਆਂ ਬਸਾਂ ਹੋਣਗੀਆਂ ਸ਼ਾਮਲ
PRTC BUSES : ਨਵੇਂ ਸਾਲ ‘ਤੇ ਪੰਜਾਬ ਸਰਕਾਰ ਇੱਕ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ । ਪੰਜਾਬ ਸਰਕਾਰ ਨਵੇਂ ਸਾਲ ਵਿੱਚ ਪੀਆਰਟੀਸੀ ਲਈ 400 ਨਵੀਆਂ ਬੱਸਾਂ ਖਰੀਦਣ ਜਾ ਰਹੀ ਹੈ। ਇਸ ਨਾਲ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਪੰਜਾਬ ਵਿੱਚ ਹਰ ਸਾਲ ਕਰੋੜਾਂ ਲੋਕ ਬੱਸਾਂ ਰਾਹੀਂ ਸਫ਼ਰ ਕਰਦੇ ਹਨ। ਅੱਜ ਵੀ ਸੂਬੇ ਵਿੱਚ ਕਈ ਅਜਿਹੇ ਰੂਟ ਹਨ, ਜਿੱਥੇ ਬੱਸ ਸੇਵਾ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੂਬੇ ਦੇ ਕਈ ਪਿੰਡਾਂ, ਕਸਬਿਆਂ ਅਤੇ ਬਲਾਕਾਂ ਵਿੱਚ ਸਰਕਾਰੀ ਬੱਸਾਂ ਦੇ ਰੂਟਾਂ ਦੀ ਘਾਟ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਟਰਾਂਸਪੋਰਟ ਵਿਭਾਗ ਨੇ ਨਵੀਆਂ ਬੱਸਾਂ ਖਰੀਦਣ ਲਈ ਟੈਂਡਰ ਜਾਰੀ ਕੀਤਾ ਹੈ। ਸਰਕਾਰ ਕੁੱਲ 577 ਨਵੀਆਂ ਬੱਸਾਂ ਖਰੀਦੇਗੀ। ਇਨ੍ਹਾਂ ਵਿੱਚੋਂ 400 ਬੱਸਾਂ ਨਵੇਂ ਸਾਲ ਵਿੱਚ ਪੀਆਰਟੀਸੀ ਵਿੱਚ ਸ਼ਾਮਲ ਹੋਣਗੀਆਂ, ਸਰਕਾਰ ਜਨਵਰੀ ਤੱਕ ਪਹਿਲੀਆਂ 200 ਨਵੀਆਂ ਬੱਸਾਂ ਨੂੰ ਸੜਕਾਂ ’ਤੇ ਲਿਆਉਣ ਦੀ ਯੋਜਨਾ ਬਣਾ ਰਹੀ ਹੈ।