India
ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 437 ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਵਾਇਰਸ ਦਾ ਅਸਰ ਦੀਨੋ ਦੀਨ ਵੱਧ ਰਿਹਾ ਹੈ। ਦੇਸ਼ ਵਿੱਚ ਬੀਤੇ 24 ਘੰਟਿਆਂ ਅੰਦਰ 437 ਕੋਰੋਨਾ ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੁੱਲ ਕੋਰੋਨਾ ਦੇ ਕੇਸ 1834 ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 41 ਦੀ ਮੌਤ ਹੋ ਚੁੱਕੀ ਹੈ। ਜਦਕਿ 147 ਕੋਰੋਨਾ ਤੋਂ ਠੀਕ ਹੋ ਘਰ ਵੀ ਪਰਤੇ ਹਨ। ਪਰ ਜੇਕਰ ਇਹ ਅੰਕੜਾ ਏਦਾਂ ਹੀ ਵੱਧ ਦਾ ਰਿਹਾ ਤਾਂ ਸਥਿਤੀ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਹੱਲੇ ਵੀ ਸਮਾਂ ਹੈ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਇਸਦੇ ਲਈ ਦੇਸ਼ ਨੂੰ ਇੱਕਜੁਟ ਹੋਣਾ ਪਵੇਗਾ। ਆਲ਼ੇ ਦੁਆਲੇ ਜੇਕਰ ਵੀ ਕੋਈ ਸ਼ੱਕੀ ਲੱਗੇ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਵੋ ਅਤੇ ਘਰ ਚ ਸੁਰੱਖਿਅਤ ਰਹੋ। ਇਹ ਕੁੱਝ ਤਰੀਕੇ ਹਨ ਜਿਸ ਤੋਂ ਅਸੀਂ ਆਪਣੇ ਆਪ ਦੇ ਨਾਲ ਆਪਣੇ ਦੇਸ਼ ਨੂੰ ਇਸ ਮਹਾਮਾਰੀ ਤੋਂ ਬਚਾ ਸਕਦੇ ਹਨ।