Connect with us

Corona Virus

ਭਾਰਤ ‘ਚ 24 ਘੰਟਿਆਂ ਵਿੱਚ ਹੋਈ 475 ਪੀੜਤਾਂ ਦੀ ਮੌਤ

Published

on

ਚੰਡੀਗੜ੍ਹ, 10 ਜੁਲਾਈ : ਕੋਰੋਨਾ ਦਾ ਖ਼ਤਰਾ ਭਾਰਤ ਵਿਖੇ ਦਿਨੋੰ ਦਿਨ ਵੱਧ ਰਿਹਾ ਹੈ। ਦੱਸ ਦਈਏ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 26,506 ਮਾਮਲੇ ਸਾਹਮਣੇ ਆਏ ਹਨ ਜਦਕਿ 475 ਪੀੜਤਾਂ ਦੀ ਮੌਤ ਦਰਜ ਕੀਤੀ ਗਈ ਹੈ। ਇਸਦੇ ਨਾਲ ਹੀ ਭਾਰਤ ਵਿਖੇ ਕੋਰੋਨਾ ਦੇ ਮਾਮਲੇ 7 ਲੱਖ ਤੋਂ ਵੀ ਪਾਰ ਹੋ ਚੁੱਕੇ ਹਨ। ਦੇਸ਼ ਵਿਖੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 7 ਲੱਖ 93 ਹਜ਼ਾਰ 802 ਹਨ ਜਦਕਿ ਇਨ੍ਹਾਂ ਵਿਚੋਂ 4 ਲੱਖ 95 ਹਜ਼ਾਰ 513 ਲੋਕ ਠੀਕ ਹੋ ਚੁੱਕੇ ਹਨ ਅਤੇ 2 ਲੱਖ 76 ਹਜ਼ਾਰ 685 ਕੇਸ ਐਕਟਿਵ ਹਨ। ਕੋਰੋਨਾ ਕਾਰਨ ਦੇਸ਼ ਵਿਖੇ 21 ਹਜ਼ਾਰ 604 ਪੀੜਤਾਂ ਦੀ ਜਾਨ ਜਾ ਚੁੱਕੀ ਹੈ।