Connect with us

India

ਸਦਰ ਥਾਣਾ ਮੋਗਾ ਵੱਲੋਂ ਨਾਜਾਇਜ਼ ਮਾਈਨਿੰਗ ਦੇ 5 ਟਿੱਪਰ 2 ਟਰਾਲੀਆਂ ਕਾਬੂ

Published

on

ਮੋਗਾ, 22 ਮਈ(ਗੁਰਪ੍ਰੀਤ ਸਿੰਘ ਭੁੱਲਰ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਰਾਬ ਮਾਫੀਆ ਤੇ ਮਾਈਨਿੰਗ ਮਾਫੀਆ ‘ਤੇ ਰੋਕ ਲਾਉਣ ਲਈ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਹੋਣ ਦੇ ਬਾਵਜੂਦ ਵੀ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੇ ਚਲਦੇ ਅੱਜ ਥਾਣਾ ਮੋਗਾ ਸਦਰ ਪੁਲਿਸ ਵੱਲੋਂ ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸਦਰ ਮੁੱਖੀ ਕਰਮਜੀਤ ਸਿੰਘ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਜ਼ੀਰਾ ਵੱਲੋਂ ਆ ਰਹੇ 5 ਟਿੱਪਰ ਤੇ 2 ਟਰਾਲੇ ਰੇਤ ਦੇ ਭਰੇ ਹੋਏ ਕਾਬੂ ਕੀਤੇ ਜਿਨ੍ਹਾਂ ਨੂੰ ਥਾਣਾ ਘੱਲ ਕਲਾਂ ਸਦਰ ਵਿੱਚ ਬੰਦ ਕੀਤਾ ਗਿਆ ਹੈ।

ਇਸ ਮੌਕੇ ਉਨ੍ਹਾਂ ਨੇ ਡਰਾਇਵਰਾ ਨੂੰ ਵੀ ਹਿਰਾਸਤ ਵਿੱਚ ਲਿਆ ਥਾਣਾ ਮੁੱਖੀ ਐਸ ਐਚ ਓ ਕਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਲਾਫ 379 ਮਾਈਨਿੰਗ ਐਕਟ21 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ।

Continue Reading
Click to comment

Leave a Reply

Your email address will not be published. Required fields are marked *