National
ਨੇਪਾਲ ਤੋਂ ਆਏ 5 ਟਨ ਸਸਤੇ ਟਮਾਟਰ, ਹੁਣ ਮਿਲੇਗਾ 30-40 ਰੁਪਏ ਕਿਲੋ!

ਨੇਪਾਲ ਤੋਂ ਆਏ 5 ਟਨ ਸਸਤੇ ਟਮਾਟਰ, ਹੁਣ ਮਿਲੇਗਾ 30-40 ਰੁਪਏ ਕਿਲੋ!
17AUGUST 2023: ਜਿਥੇ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਹੁਣ ਉੱਥੇ ਹੀ ਆਮ ਆਦਮੀ ਲਈ ਰਾਹਤ ਦੀ ਖ਼ਬਰ ਆਈ ਹੈ। ਨੇਪਾਲ ਤੋਂ ਆਯਾਤ ਕੀਤੇ ਜਾਣ ਵਾਲੇ ਲਗਭਗ ਪੰਜ ਟਨ ਟਮਾਟਰ ਜਲਦ ਹੀ ਭਾਰਤ ਪਹੁੰਚ ਜਾਣਗੇ ਅਤੇ ਵੀਰਵਾਰ ਤੋਂ ਉੱਤਰ ਪ੍ਰਦੇਸ਼ ਵਿੱਚ 50 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਵੇਚੇ ਜਾਣਗੇ। ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ (ਐੱਨ.ਸੀ.ਸੀ.ਐੱਫ.) ਨੇ ਨੇਪਾਲ ਤੋਂ 10 ਟਨ ਟਮਾਟਰ ਬਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ।
NCCF ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸੇਫ ਚੰਦਰਾ ਨੇ ਕਿਹਾ ਕਿ ਅਸੀਂ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ। ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਤਿੰਨ ਤੋਂ ਚਾਰ ਟਨ ਵੰਡੇ ਗਏ। ਤਕਰੀਬਨ ਪੰਜ ਟਨ ਰਸਤੇ ਵਿੱਚ ਹੈ ਅਤੇ ਇਹ ਵੀਰਵਾਰ ਤੋਂ ਸੂਬੇ ਵਿੱਚ ਵੇਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟਮਾਟਰ ਜਲਦੀ ਖਰਾਬ ਹੋ ਜਾਂਦੇ ਹਨ। ਇਸ ਕਾਰਨ ਇਸ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਨਹੀਂ ਵੇਚਿਆ ਜਾ ਸਕਦਾ। ਜੋਸਫ ਨੇ ਦੱਸਿਆ ਕਿ ਟਮਾਟਰਾਂ ਦੀ ਵਿਕਰੀ ਵਿਸ਼ੇਸ਼ ਆਉਟਲੈਟਾਂ ਅਤੇ ਮੋਬਾਈਲ ਵੈਨਾਂ ਰਾਹੀਂ ਕੀਤੀ ਜਾਵੇਗੀ।
ਵੀਰਵਾਰ ਨੂੰ ਵੀ ਸਰਕਾਰੀ ਰੇਟ ‘ਤੇ ਟਮਾਟਰ 50 ਰੁਪਏ ਕਿਲੋ ਵਿਕਣਗੇ। ਟਮਾਟਰਾਂ ਦੇ ਭਾਅ ਨੂੰ ਕਾਬੂ ਕਰਨ ਲਈ ਐਨ.ਸੀ.ਸੀ.ਐਫ ਨੇ ਨੇਪਾਲ ਤੋਂ ਟਮਾਟਰ ਵੀ ਖਰੀਦੇ ਹਨ, ਜੋ ਪਹਾੜੀਆ ਮੰਡੀ ਵਿੱਚ ਪਹੁੰਚ ਚੁੱਕੇ ਹਨ। ਬੈਂਗਲੁਰੂ, ਅੰਬਿਕਾਪੁਰ ਤੋਂ ਬਾਅਦ ਹੁਣ ਜਿਵੇਂ ਹੀ ਨੇਪਾਲ ਤੋਂ ਟਮਾਟਰ ਆਉਂਦੇ ਹਨ, ਕੀਮਤਾਂ ਹੋਰ ਹੇਠਾਂ ਆਉਣ ਦੀ ਉਮੀਦ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦੀ ਹੀ ਟਮਾਟਰ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਕਿਲੋ ਹੋਣ ਜਾ ਰਹੀ ਹੈ। ਹੁਣ ਵੀ ਕੁਝ ਲੋਕ ਸਸਤੇ ਟਮਾਟਰ ਲੈਣ ਲਈ ਲੰਬੀਆਂ ਕਤਾਰਾਂ ਲਗਾ ਕੇ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਖਰੀਦ ਰਹੇ ਹਨ।