National
ਉੱਤਰੀ ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਆਉਣ ਦੇ ਕਾਰਨ ਹੋਈਆਂ 50 ਮੌਤਾਂ
AFGHANISTAN : ਅਫਗਾਨਿਸਤਾਨ ‘ਚ ਬੀਤੇ ਦਿਨ ਭਾਰੀ ਮੀਂਹ ਅਤੇ ਹੜ੍ਹ ਆਉਣ ਕਾਰਨ ਬਾਅਦ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ | ਇਸ ਦੀ ਜਾਣਕਰੀ ਤਾਲਿਬਾਨ ਦੇ ਇਕ ਅਧਿਕਾਰੀ ਦਿੱਤੀ, ਕਿਹਾ ਕਿ ਮੱਧ ਅਫਗਾਨਿਸਤਾਨ ‘ਚ ਤਾਜ਼ਾ ਮੀਂਹ ਅਤੇ ਹੜ੍ਹ ਦੀ ਸਥਿਤੀ ਤੋਂ ਬਾਅਦ ਘੱਟੋ-ਘੱਟ 50 ਲੋਕ ਮਾਰੇ ਗਏ ਹਨ।
ਉਨ੍ਹਾਂ ਕਿਹਾ ਕਿ ਸੂਬਾਈ ਰਾਜਧਾਨੀ ਫਿਰੋਜ਼-ਕੋਹ ਵਿੱਚ 2 ਹਜ਼ਾਰ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ 4 ਹਜ਼ਾਰ ਘਰ ਅੰਸ਼ਿਕ ਤੌਰ ‘ਤੇ ਨੁਕਸਾਨੇ ਗਏ, ਜਦਕਿ 2 ਹਜ਼ਾਰ ਤੋਂ ਵੱਧ ਦੁਕਾਨਾਂ ਤਬਾਹ ਹੋ ਗਈਆਂ।
ਅਫਗਾਨਿਸਤਾਨ ਵਿੱਚ ਇਨ੍ਹੀਂ ਦਿਨੀਂ ਹੜ੍ਹਾਂ ਅਤੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।