Corona Virus
ਕੋਰੋਨਾ Breaking: 52 ਮਰੀਜ਼ ਆਏ ਕੋਰੋਨਾ ਪੌਜ਼ਿਟਿਵ, 49 ਸੰਗਰੂਰ ‘ਤੇ 3 ਨਾਭਾ
ਸੰਗਰੂਰ, 4 ਮਈ : ਪੰਜਾਬ ਵਿੱਚ ਕੋਰੋਨਾ ਦਾ ਕਹਿਰ ਆਏ ਦਿਨ ਵੱਧ ਰਿਹਾ ਹੈ। ਜਿਸਦੇ ਚਲਦਿਆਂ ਲੋਕ ਘਰਾਂ ਅੰਦਰ ਬੰਦ ਹਨ ਅਤੇ ਦੇਸ਼ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ 52 ਮਰੀਜ਼ਾਂ ਦੀ ਰਿਪੋਰਟ ਪੌਜ਼ਿਟਿਵ ਆਈ ਹੈ ਜਿਹਨਾਂ ਚੋ 49 ਮਰੀਜ਼ ਸੰਗਰੂਰ ਦੇ ਅਤੇ 3 ਨਾਭਾ ਦੇ ਹਨ।
ਦਸ ਦਈਏ ਕਿ ਇਹਨਾਂ ਵਿੱਚੋ ਕਿਹੜੇ ਮਰੀਜ਼ ਨਾਂਦੇੜ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਹਨ, ਉਹਨਾਂ ਦੀ ਪੁਸ਼ਟੀ ਹੋਣਾ ਹਲੇ ਬਾਕੀ ਹੈ।
ਜਾਣਕਾਰੀ ਦੇ ਅਨੁਸਾਰ ਸੰਗਰੂਰ ਕਸਬਾ, ਭਵਾਨੀਗੜ ਸ਼ਹਿਰ, ਸੁਨਾਮ, ਭਵਾਨੀਗੜ ਦੇ ਨੰਦਗੜ੍ਹ ਪਿੰਡ ਦੇ ਨਾਲ ਨਾਲ ਕੰਝਲਾ, ਕੁਲਾਰ ਖੁਰਦ, ਕਿਸਾਨਗਰ, ਖੇੜੀਖੁਰਦ, ਹਸਨਪੁਰ, ਦੀਦਬਾ, ਖੇੜੀ, ਹਥਨ, ਬਹਾਦਰਪੁਰ, ਖਡਿਆਲ, ਸਲੇਮਗੜ, ਲੌਂਗੋਵਾਲ ਦੇ ਆਸ ਪਾਸ ਦੇ ਪਿੰਡ , ਬਟੂਹਾ, ਸੰਦੋਦ, ਮੂਲੋਵਾਲ, ਛਾਜਲਾ, ਗਾਗਾ, ਭੁਟਾਲ ਖੁਰਦ ਪਿੰਡਾਂ ਦੇ ਨਾਲ ਇਹਨਾਂ ਮਰੀਜ਼ਾਂ ਦਾ ਸਬੰਧਤ ਹੈ।