News
Corona Update: 53 ਪੱਤਰਕਾਰ ਵੀ ਆਏ ਕੋਰੋਨਾ ਦੀ ਚਪੇਟ ਵਿੱਚ
ਮੁੰਬਈ: ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ । ਇਸ ਵਾਇਰਸ ਨੇ ਦੇਸ਼ ਦੇ ਡਾਕਟਰ, ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ‘ਚ ਕਰਫਿਊ ਕੀਤਾ ਗਿਆ ਹੈ ਅਤੇ ਇਸ ਮੁਸ਼ਕਿਲ ਘੜੀ ਦੇ ਵਿੱਚ ਵੀ ਦੇਸ਼ ਦੁਨੀਆ ‘ਚ ਕਿ ਕੁਝ ਹੋ ਰਿਹਾ ਇਸਦੀ ਜਾਣਕਾਰੀ ਮੀਡੀਆ ਵਾਲੇ ਆਪਣੀ ਜਨ ਜੋਖ਼ਮ ‘ਚ ਪਾ ਕੇ ਘਰ ‘ਚ ਬੈਠੇ ਲੋਕਾਂ ਲਈ ਲੈ ਕੇ ਆਉਂਦੇ ਨੇ ਤਾਂ ਜੋ ਲੋਕ ਸਤਰਕ ਰਹਿ ਸਕਣ ਅਤੇ ਉਹਨਾ ਨੂੰ ਪਤਾ ਚਲ ਸਕੇ ਕਿ ਕਿੱਥੇ ਕਿ ਹੋ ਰਿਹਾ ਹੈ। ਕੋਰੋਨਾ ਵਾਇਰਸ ਸਬੰਧੀ ਕਵਰੇਜ਼ ਕਰਦੇ ਹੋਏ ਮੁੰਬਈ ਵਿਚ 53 ਮੀਡੀਆ ਕਰਮੀਆਂ ਦੇ ਟੈਸਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਵਿੱਚ ਜ਼ਿਆਦਾਤਰ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੇ ਹੋਏ ਲੋਕ ਸ਼ਾਮਿਲ ਹਨ।
ਇਸ ਸਬੰਧੀ ਪੱਤਰਕਾਰਾਂ ਦੀ ਐਸੋਸਿਏਸ਼ਨ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਆਯੋਜਿਤ ਮੈਡੀਕਲ ਚੈਕਅਪ ਦੌਰਾਨ ਕੁੱਲ 171 ਪਤਰਕਾਰਾਂ ਦੇ ਟੈਸਟ ਕੀਤੇ ਗਏ ਸੀ ਜਿਸ ਵਿੱਚ 53 ਪੱਤਰਕਾਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਇਸ ਦੀ ਪੁਸ਼ਟੀ ਟੀ.ਵੀ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਜਗਦਲੇ ਨੇ ਕੀਤੀ। ਵਿਨੋਦ ਨੇ ਕਿਹਾ ਕਿ ਇਹ ਅੰਕੜਾ ਹੋਰ ਵਧਣ ਦੀ ਉਮੀਦ ਹੈ ।
ਦੱਸ ਦਈਏ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਏ ਅਤੇ ਹੁਣ ਉਨ੍ਹਾਂ ਸਾਰਿਆਂ ਨੂੰ ਘਰਾਂ ਵਿੱਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ ।