India
ਪੈਰਾਸੀਟਾਮੋਲ ਸਮੇਤ 53 ਦਵਾਈਆਂ ਦੇ ਸੈਂਪਲ ਹੋਏ ਫੇਲ੍ਹ
ਅਗਸਤ 2024 ਦੀ ਆਪਣੀ ਰਿਪੋਰਟ ਵਿੱਚ, ਕੇਂਦਰੀ ਡਰੱਗ ਰੈਗੂਲੇਟਰ ਨੇ ਪੈਰਾਸੀਟਾਮੋਲ, ਵਿਟਾਮਿਨ ਡੀ ਅਤੇ ਕੈਲਸ਼ੀਅਮ ਪੂਰਕ, ਉੱਚ ਬੀਪੀ ਦਵਾਈਆਂ ਅਤੇ ਕੁਝ ਸ਼ੂਗਰ ਦੀਆਂ ਗੋਲੀਆਂ ਨੂੰ ‘ਨੋਟ ਆਫ਼ ਸਟੈਂਡਰਡ ਕੁਆਲਿਟੀ (NSQ ਅਲਰਟ) ਸੂਚੀ ਦੇ ਤਹਿਤ ਅਸਫਲ ਕੀਤਾ ਹੈ।
ਬੁਖਾਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਪੇਟ ਦੀ ਇਨਫੈਕਸ਼ਨ ਆਦਿ ਵਰਗੀਆਂ ਸਿਹਤ ਸਮੱਸਿਆਵਾਂ ਲਈ ਜਿਹੜੀਆਂ ਦਵਾਈਆਂ ਤੁਸੀਂ ਵਰਤਦੇ ਹੋ, ਉਹ ਅਸਲ ਵਿੱਚ ਘਟੀਆ ਗੁਣਵੱਤਾ ਦੀਆਂ ਹੁੰਦੀਆਂ ਹਨ। ਇੰਨਾ ਹੀ ਨਹੀਂ ਕਈ ਦਵਾਈਆਂ ਨਕਲੀ ਹਨ, ਜੋ ਵੱਡੀਆਂ ਕੰਪਨੀਆਂ ਦੇ ਬ੍ਰਾਂਡ ਨਾਮਾਂ ‘ਤੇ ਵੇਚੀਆਂ ਜਾ ਰਹੀਆਂ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਆਪਣੀ ਤਾਜ਼ਾ ਮਹੀਨਾਵਾਰ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਹੈ।
ਦਰਅਸਲ, ਸੀਡੀਐਸਸੀਓ ਨੇ ਆਪਣੀ ਸਾਈਟ ‘ਤੇ ਇਕ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਪੈਰਾਸੀਟਾਮੋਲ, ਪੈਨ-ਡੀ ਅਤੇ ਕੈਲਸ਼ੀਅਮ ਸਪਲੀਮੈਂਟ ਸਮੇਤ 53 ਦਵਾਈਆਂ ਗੁਣਵੱਤਾ ਜਾਂਚ ‘ਚ ਅਸਫਲ ਰਹੀਆਂ ਹਨ। ਸਪੱਸ਼ਟ ਤੌਰ ‘ਤੇ, ਇਨ੍ਹਾਂ ਦਵਾਈਆਂ ਦੀ ਵਰਤੋਂ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਗੁਣਵੱਤਾ ਜਾਂਚ ‘ਚ ਫੇਲ੍ਹ ਹੋਈਆਂ ਇਹ ਦਵਾਈਆਂ
ਗੁਣਵੱਤਾ ਜਾਂਚ ਵਿੱਚ ਅਸਫਲ ਰਹਿਣ ਵਾਲੀਆਂ ਦਵਾਈਆਂ ਵਿੱਚ ਵਿਟਾਮਿਨ ਸੀ ਅਤੇ ਡੀ 3 ਗੋਲੀਆਂ, ਸ਼ੈਲਲ, ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ ਸੀ ਸਾਫਟਜੈੱਲ, ਐਂਟੀ-ਐਸਿਡ ਪੈਨ-ਡੀ, ਪੈਰਾਸੀਟਾਮੋਲ ਟੈਬਲਿਟ (ਆਈਪੀ 500 ਮਿਲੀਗ੍ਰਾਮ), ਐਂਟੀ-ਡਾਇਬਟੀਜ਼ ਡਰੱਗ ਗਲਾਈਮਪੀਰੀਡ ਅਤੇ ਹਾਈ ਬੀਪੀ ਡਰੱਗ ਟੈਲਮੀਸਾਰਟਨ ਸ਼ਾਮਲ ਹਨ |
ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ (ਸੀਡੀਸੀ) ਦੇ ਅਨੁਸਾਰ, ਨਕਲੀ ਦਵਾਈਆਂ ਦਾ ਪਤਾ ਲਗਾਉਣਾ ਮੁਸ਼ਕਲ ਹੈ, ਅਤੇ ਨਕਲੀ ਦਵਾਈ ਦਾ ਪਤਾ ਲਗਾਉਣ ਦਾ ਇੱਕੋ ਇੱਕ ਅਸਲ ਤਰੀਕਾ ਪ੍ਰਯੋਗਸ਼ਾਲਾ ਵਿੱਚ ਕੀਤੇ ਗਏ ਰਸਾਇਣਕ ਵਿਸ਼ਲੇਸ਼ਣ ਦੁਆਰਾ ਹੈ। ਕਈ ਵਾਰ ਨਕਲੀ ਦਵਾਈਆਂ ਆਕਾਰ, ਸ਼ਕਲ ਅਤੇ ਰੰਗ ਵਿੱਚ ਵੱਖਰੀਆਂ ਦਿਖਾਈ ਦਿੰਦੀਆਂ ਹਨ, ਜਾਂ ਘਟੀਆ ਕੁਆਲਿਟੀ ਦੀ ਪੈਕਿੰਗ ਵਿੱਚ ਵੇਚੀਆਂ ਜਾਂਦੀਆਂ ਹਨ, ਪਰ ਉਹ ਅਕਸਰ ਅਸਲੀ ਵਰਗੀਆਂ ਲੱਗਦੀਆਂ ਹਨ।