Corona Virus
ਰਾਧਾ ਸਵਾਮੀ ਸਤਸੰਗ ਘਰ ਵਿੱਚ ਕਰਵਾਈ ਗਈ ਜੰਮੂ-ਕਸ਼ਮੀਰ ਨਾਲ ਸਬੰਧਤ 56 ਵਿਅਕਤੀਆਂ ਦੀ ਰਿਹਾਇਸ਼

ਕੋਰੋਨਾ ਵਾਇਰਸ ਤੋਂ ਬਚਣ ਲਈ ਬਹੁਤ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ, ਇਸ ਦੇ ਤਹਿਤ ਜ਼ਿਲਾ ਹੋਸ਼ਿਆਰਪੂਰ ਦੇ ਟਾਂਡਾ ਵਿਖੇ ਪਿੰਡ ਝਾਂਸ ਦੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਜੰਮੂ-ਕਸ਼ਮੀਰ ਨਾਲ ਸਬੰਧਤ 56 ਵਿਅਕਤੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਵਾਇਆ ਗਿਆ ਹੈ, ਤੇ ਅੱਜ ਤੀਜੇ ਦਿਨ ਲਗਾਤਾਰ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਧਾ ਸੁਆਮੀ ਸਤਿਸੰਗ ਘਰ ਦੇ ਸਹਿਯੋਗ ਨਾਲ ਸਹਿਤ ਵਿਭਾਗ ਵੱਲੋਂ ਇਨਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸ ਵੀ ਯਕੀਨੀ ਬਣਾਇਆ ਗਿਆ ਹੈ।