Punjab
600 ਯੂਨਿਟ ਫ਼ਰੀ,ਬਿਜਲੀ ਮਹਿਕਮੇ ਕੋਲ ਨਹੀਂ ਆਇਆ ਸਰਕੂਲੇਸ਼ਨ, ਮੀਟਰਾਂ ਲਈ ਧੜਾਧੜਾ ਆ ਰਹੀਆਂ ਅਰਜ਼ੀਆਂ

ਪਠਾਨਕੋਟ: ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ ਕਰਨ ਦਾ ਐਲਾਨ ਤੋਂ ਭਾਅਦ ਬਿਜਲੀ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਬਿਜਲੀ ਮੀਟਰਾਂ ਲਗਾਉਣ ਵਾਲਿਆ ਦੀ ਗਿਣਤੀ ਵਧੀ ਹੈ। ਬਿਜਲੀ ਵਿਭਾਗ ਦੇ SE ਜਸਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਕੋਲ 600 ਯੂਨਿਟ ਮੁਆਫ ਕਰਨ ਸੰਬਧੀ ਕੋਈ ਸਰਕੂਲੇਸ਼ਨ ਨਹੀਂ ਆਇਆ।
ਜਦੋਂ ਮਹਿਕਮੇ ਵੱਲੋਂ ਸਰਕੂਲੇਸ਼ਨ ਜਾਰੀ ਹੋਵੇਗਾ, ਉਸ ਮਤਾਬਿਕ ਹੀ ਫਰੀ ਯੂਨਿਟਾਂ ਲੈਣ ਲਈ ਸ਼ਰਤਾਂ ਦੱਸੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਫਰੀ ਬਿਜਲੀ ਦੇ ਐਲਾਨ ਤੋਂ ਬਾਅਦ ਨਵੇਂ ਮੀਟਰ ਅਪਲਾਈ ਕਰਨ ਵਾਲਿਆਂ ਦੀ ਹੋੜ ਲੱਗ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਬਿਜਲੀ ਵਿਭਾਗ ਵਿੱਚ ਨਵੇਂ ਮੀਟਰ ਲਗਾਉਣ ਸਬੰਧੀ ਲੋਕਾਂ ਵੱਲੋਂ ਦਰਖਾਸਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਵਿੱਚ ਲੋਕ ਇੱਕੋ ਘਰ ਵਿੱਚ 2 ਮੀਟਰ ਲਾਉਣ ਲਈ ਅਰਜ਼ੀਆਂ ਦੇ ਰਹੇ ਹਨ।
ਹਾਲਾਂਕਿ ਵਿਭਾਗ ਕੋਲ ਇੱਕ ਹੀ ਘਰ ਵਿੱਚ ਦੋ ਮੀਟਰ ਲਗਾਉਣ ਵਾਲਿਆਂ ਲਈ ਸ਼ਰਤਾਂ ਰੱਖੀਆਂ ਗਈਆਂ ਹਨ। ਪਰ ਅਧਿਕਾਰੀਆਂ ਅਨੁਸਾਰ ਅਜੇ ਵੀ ਇੱਕ ਘਰ ਵਿੱਚ 2 ਮੀਟਰਾਂ ਦੀ ਡੇਢ ਗੁਣਾ ਵੱਧ ਅਰਜ਼ੀਆਂ ਆ ਰਹੀਆਂ ਹਨ।