Connect with us

Punjab

ਇੱਕੋ ਮੁਹੱਲੇ ‘ਚੋਂ 7 ਬੱਚੇ ਹੋਏ ਲਾਪਤਾ, ਘਰੋਂ ਗਏ ਸੀ ਖੇਡਣ

Published

on

ਖੇਡਣ ਲਈ ਪਾਰਕ ਗਏ ਬੱਚੇ ਪਰ ਦੇਰ ਸ਼ਾਮ ਤੱਕ ਘਰ ਨਹੀਂ ਵਾਪਸ ਪਰਤੇ, ਜਿਸ ਕਾਰਨ ਮਾਪਿਆਂ ਨੂੰ ਚਿੰਤਾ ਸਤਾਉਣ ਲੱਗੀ। ਮਾਪਿਆਂ ਨੇ ਬੱਚਿਆਂ ਦੀ ਭਾਲ ਕੀਤੀ ਪਰ ਕੁੱਝ ਵੀ ਥਹੁ ਪਤਾ ਨਹੀਂ ਲੱਗ ਸਕਿਆ ਹੈ। ਇਹ ਖ਼ਬਰ ਡੇਰਾਬਸੀ ਬਰਵਾਲਾ ਰੋਡ ਸਥਿਤ ਭਗਤ ਸਿੰਘ ਨਗਰ ਤੋਂ ਸਾਹਮਣੇ ਆਈ ਹੈ, ਜਿੱਥੇ ਵੱਖ ਵੱਖ ਘਰਾਂ ਦੇ 7 ਮੁੰਡੇ ਲਾਪਤਾ ਹੋ ਗਏ ਹਨ। ਪਤਾ ਲੱਗਿਆ ਹੈ ਕਿ ਇਹ ਬੱਚੇ ਘਰੋਂ ਖੇਡਣ ਦਾ ਕਹਿ ਕੇ ਗਏ ਸਨ ਪਰ ਫਿਰ ਮੁੜ ਕੇ ਘਰ ਨਹੀਂ ਆਏ ਹਨ। 36 ਘੰਟਿਆਂ ਤੋਂ ਜਿਆਦਾ ਸਮਾਂ ਬੀਤ ਚੁੱਕਿਆ ਹੈ ਲਾਪਤਾ ਜਵਾਕਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੀੜਤ ਮਾਪਿਆਂ ਵੱਲੋਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਹੈ।

ਐਤਵਾਰ ਨੂੰ ਲਾਪਤਾ ਹੋਏ ਨਬਾਲਿਗ-
ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਐਤਵਾਰ ਤੜਕੇ ਲਗਪਗ 5 ਵਜੇ ਲੜਕੇ ਘਰ ਨੇੜੇ ਪਾਰਕ ਵਿੱਚ ਖੇਡਣ ਗਏ ਸਨ ਪਰ ਘਰ ਨਹੀਂ ਪਰਤੇ। ਇਸੇ ਤਰ੍ਹਾਂ ਦੁਪਹਿਰ 12 ਵਜੇ ਭਗਤ ਸਿੰਘ ਨਗਰ ਦੇ ਵੱਖ-ਵੱਖ ਗਲੀਆਂ ਵਿੱਚ ਰਹਿੰਦੇ ਪੰਜ ਹੋਰ ਬੱਚੇ ਘਰ ਨਹੀਂ ਪਰਤੇ। ਐਤਵਾਰ ਦੀ ਛੁੱਟੀ ਹੋਣ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਲਾਪਤਾ ਲੜਕੇ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਇੱਕ ਹੀ ਸਕੂਲ ਵਿੱਚ ਇਕੱਠੇ ਪੜ੍ਹਦੇ ਹਨ। ਲਾਪਤਾ ਬੱਚਿਆਂ ਵਿੱਚ ਭਗਤ ਸਿੰਘ ਨਗਰ ਦੀ ਗਲੀ ਨੰਬਰ 3 ਦੇ ਵਸਨੀਕ ਸੂਰਜ (15) ਪੁੱਤਰ ਬੇਚੂ ਰਾਮ ਅਤੇ ਅਨਿਲ (15) ਪੁੱਤਰ ਸੀਤਾ ਰਾਮ, ਗਲੀ ਨੰਬਰ 4 ਵਾਸੀ ਗਿਆਨ ਚੰਦ, ਗਲੀ ਨੰਬਰ 8 ਵਾਸੀ ਗੌਰਵ, ਅਜੈ (13), ਦਿਲੀਪ ਅਤੇ ਵਿਸ਼ਨੂੰ ਸ਼ਾਮਲ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਲਾਪਤਾ ਮੁੰਡੇ ਇਕ ਦੂਜੇ ਦੇ ਦੋਸਤ ਹਨ ਅਤੇ ਇਕੋ ਸਕੂਲ ਵਿੱਚ ਪੜ੍ਹਦੇ ਹਨ।

ਲਾਪਤਾ ਦੇ ਸਾਥੀ ਵੱਲੋਂ ਖੁਲਾਸਾ-
ਇਸ ਦੌਰਾਨ ਲਾਪਤਾ ਬੱਚੇ ਦੇ ਇੱਕ ਸਾਥੀ ਨੇ ਦੱਸਿਆ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। ਲਾਪਤਾ ਬੱਚਿਆਂ ਨਾਲ 15 ਸਾਲਾ ਦੀਪ, ਜੋ ਲੰਘੇ ਕੱਲ੍ਹ ਸਵੇਰ ਸੂਰਜ ਅਤੇ ਅਨਿਲ ਨਾਲ ਪੁਲੀਸ ਥਾਣੇ ਸਾਹਮਣੇ ਪਾਰਕ ਵਿਚ ਖੇਡਣ ਗਿਆ ਸੀ, ਉਸ ਨੇ ਦੱਸਿਆ ਕਿ ਦੋਵੇਂ ਜਣੇ ਘਰ ਤੋਂ ਭੱਜਣ ਬਾਰੇ ਗੱਲ ਕਰ ਰਹੇ ਸਨ। ਦੋਵੇਂ ਜਣੇ ਉਸ ਨੂੰ ਵੀ ਆਪਣੇ ਨਾਲ ਜਾਣ ਲਈ ਦਬਾਅ ਬਣਾ ਰਹੇ ਸਨ ਪਰ ਉਹ ਨਾਲ ਨਹੀਂ ਗਿਆ ਅਤੇ ਡਰ ਕੇ ਘਰ ਪਰਤ ਆਇਆ। ਪਰਿਵਾਰਾਂ ਨੇ ਦੱਸਿਆ ਕਿ ਲਾਪਤਾ ਬੱਚਿਆਂ ਵਿੱਚੋਂ ਦੋ ਕੋਲ ਮੋਬਾਈਲ ਤਾਂ ਹੈ ਪਰ ਉਨ੍ਹਾਂ ਵਿੱਚ ਸਿਮ ਨਹੀਂ ਹੈ। ਉਹ ਦੋਵੇਂ ਮੋਬਾਈਲ ਵਿੱਚ ਆਪਣੀ ਇੰਸਟਾਗ੍ਰਾਮ ਅਕਾਊਂਟ ਚਲਾ ਰਹੇ ਹਨ ਅਤੇ ਆਨਲਾਈਨ ਗੇਮ ਵੀ ਖੇਡ ਰਹੇ ਹਨ।

ਪੁਲਿਸ ਵੱਲੋਂ ਭਾਲ ਜਾਰੀ-
ਇਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿੱਚ ਬੱਚਿਆਂ ਦੀ ਤਸਵੀਰਾਂ ਭੇਜੀਆਂ ਗਈਆਂ ਹਨ। ਪੁਲੀਸ ਟੀਮਾਂ ਵੱਖ-ਵੱਖ ਰੇਲਵੇ ਸਟੇਸ਼ਨ ‘ਤੇ ਜਾਂਚ ਕਰ ਰਹੀਆਂ ਹਨ। ਪਰ ਹਾਲੇ ਤੱਕ ਕੁੱਝ ਵੀ ਸਾਹਮਣੇ ਨਹੀਂ ਆਇਆ ਹੈ।