Corona Virus
ਜਲੰਧਰ ‘ਚ ਕੋਰੋਨਾ ਦੇ 7 ਨਵੇਂ ਕੇਸ ਆਏ ਸਾਹਮਣੇ, 8 ਕੋਰੋਨਾ ਪੀੜ੍ਹਤ ਠੀਕ ਹੋ ਕੇ ਪਰਤੇ ਘਰ
ਜਲੰਧਰ, 14 ਮਈ ( ਪਰਮਜੀਤ):
ਜਲੰਧਰ ਵਿਚ ਅੱਜ ਕੋਰੋਨਾ ਦੇ 9 ਮਾਮਲੇ ਹੋਰ ਸਾਹਮਣੇ ਆਏ ਹਨ। ਜਿਸ ਨਾਲ ਹੁਣ ਜਲੰਧਰ ਵਿਚ ਕੋਰੋਨਾ ਦੇ ਮਾਮਲੇ 200 ਤੋਂ ਪਾਰ ਹੁੰਦੇ ਹੋਏ 208 ਹੋ ਗਏ ਹਨ। ਜਲੰਧਰ ਦੇ ਰਹਿਣ ਵਾਲੇ ਦੋ ਲੋਕਾਂ ਦੀ ਟੈਸਟ ਰਿਪੋਰਟ ਕਪੂਰਥਲਾ ਵਿਚ ਸਾਹਮਣੇ ਆਈ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸਦੇ ਨਾਲ ਹੀ ਜਲੰਧਰ ਵਾਸੀਆਂ ਲਈ ਇੱਕ ਰਾਹਤ ਦੀ ਖ਼ਬਰ ਵੀ ਹੈ ਜਲੰਧਰ ਦੇ ਸਿਵਿਲ ਹਸਪਤਾਲ ਵਿਚੋਂ ਅੱਜ ਜਲੰਧਰ ਦੇ ਮੇਅਰ ਦੇ ਓ ਏਸ ਡੀ ਹਰਪ੍ਰੀਤ ਵਾਲਿਆ ਅਤੇ ਇੱਕ ਕਾਂਗਰਸੀ ਨੇਤਾ ਸਮੇਤ 8 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿੰਨ੍ਹਾਂ ਨੂੰ ਅੱਜ ਘਰ ਭੇਜ ਦਿੱਤਾ ਗਿਆ ਹੈ । ਹੁਣ ਤੱਕ ਜਲੰਧਰ ਦੇ ਸਿਵਿਲ ਹਸਪਤਾਲ ਵਿਚੋਂ ਕੁੱਲ 33 ਮਰੀਜ ਠੀਕ ਹੋਕੇ ਘਰ ਜਾ ਚੁਕੇ ਨੇ ।