Connect with us

Uncategorized

4 ਸਾਲਾਂ ਬਾਅਦ ਆਸਟ੍ਰੇਲੀਆ ਤੋਂ ਭਾਰਤ ਆ ਰਹੀ ਕੁੜੀ ਦੀ ਜਹਾਜ਼ ‘ਚ ਹੋਈ ਮੌਤ

Published

on

ਆਸਟ੍ਰੇਲੀਆ ਤੋਂ ਭਾਰਤ ਆ ਰਹੀ ਕੁੜੀ ਨਾਲ ਹਾਦਸਾ ਵਾਪਰ ਗਿਆ ਹੈ | ਤੁਹਾਨੂੰ ਦੱਸ ਦੇਈਏ ਕਿ ਉਹ ਚਾਰ ਸਾਲਾਂ ਬਾਅਦ ਘਰ ਪਰਤ ਰਹੀ ਕੁੜੀ ਦੀ ਜਹਾਜ਼ ਵਿੱਚ ਮੌਤ ਹੋ ਗਈ।

ਮਨਪ੍ਰੀਤ ਕੌਰ 20 ਜੂਨ ਨੂੰ ਪੰਜਾਬ ਲਈ ਫਲਾਈਟ ਲੈ ਕੇ ਜਾ ਰਹੀ ਸੀ।ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕਾਂਟਾਸ ਇੰਟਰਨੈਸ਼ਨਲ ਫਲਾਈਟ ਵਿੱਚ ਉਸਦੀ ਮੌਤ ਹੋ ਗਈ। ਉਹ ਚਾਰ ਸਾਲਾਂ ਵਿੱਚ ਪਹਿਲੀ ਵਾਰ ਘਰ ਆ ਰਹੀ ਸੀ ਪਰ ਜਹਾਜ਼ ਵਿੱਚ ਹੀ ਉਸ ਦੀ ਮੌਤ ਹੋ ਗਈ। ਜਹਾਜ਼ ‘ਚ ਸਵਾਰ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਉਸ ਦੀ ਮੌਤ ਹੋ ਗਈ।

ਕਿਵੇਂ ਹੋਈ ਮੌਤ

ਆਸਟ੍ਰੇਲੀਅਨ ਮੀਡੀਆ ਦੇ ਮੁਤਾਬਕ , ਜਦੋਂ ਉਹ ਜਹਾਜ਼ ਵਿੱਚ ਆਪਣੀ ਸੀਟਬੈਲਟ ਬੰਨ੍ਹ ਰਹੀ ਸੀ ਤਾਂ ਉਸਦਾ ਸਾਹ ਰੁਕ ਗਿਆ ਸੀ । ਉਸ ਦੇ ਦੋਸਤਾਂ ਨੇ ਆਸਟ੍ਰੇਲੀਅਨ ਮੀਡੀਆ ਨੂੰ ਦੱਸਿਆ ਕਿ 24 ਸਾਲਾ ਮਨਪ੍ਰੀਤ ਹਵਾਈ ਅੱਡੇ ‘ਤੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਠੀਕ ਮਹਿਸੂਸ ਕਰ ਰਹੀ ਸੀ। ਇਸ ਦੇ ਬਾਵਜੂਦ ਉਹ ਫਲਾਈਟ ‘ਚ ਸਵਾਰ ਹੋ ਗਈ ਪਰ ਸੀਟਬੈਲਟ ਬੰਨ੍ਹਦੇ ਸਮੇਂ ਉਹ ਫਰਸ਼ ‘ਤੇ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਜਹਾਜ਼ ਮੈਲਬੌਰਨ ਏਅਰਪੋਰਟ ਦੇ ਬੋਰਡਿੰਗ ਗੇਟ ‘ਤੇ ਖੜ੍ਹਾ ਸੀ। ਇਸ ਕਾਰਨ ਕੈਬਿਨ ਕਰੂ ਅਤੇ ਐਮਰਜੈਂਸੀ ਕਰਮਚਾਰੀ ਤੁਰੰਤ ਉਸ ਕੋਲ ਪਹੁੰਚੇ ਪਰ ਉਹ ਉਸ ਨੂੰ ਬਚਾ ਨਹੀਂ ਸਕੇ।

4 ਸਾਲ ਬਾਅਦ ਭਾਰਤ ਆ ਰਹੀ ਸੀ ਵਾਪਸ

ਆਸਟ੍ਰੇਲੀਆ ਤੋਂ ਭਾਰਤ ਆ ਰਹੀ ਕੁੜੀ ਦਾ ਨਾਮ ਮਨਪ੍ਰੀਤ ਕੌਰ ਹੈ| ਜੋ ਆਸਟਰੇਲੀਆ ਦੇ ਮੈਲਬਰਨ ‘ਚ ਰਹਿੰਦੀ ਸੀ| ਮਨਪ੍ਰੀਤ ਕੌਰ ਆਸਟ੍ਰੇਲੀਆਪੜ੍ਹਾਈ ਕਰਨ ਗਈ ਸੀ | ਉਹ ਦਿੱਲੀ ਦੀ ਰਹਿਣ ਵਾਲੀ ਸੀ ਜੋ ਉਹ ਆਪਣੇ ਘਰਦਿਆਂ ਨੂੰ ਮਿਲਣ ਲਈ ਭਾਰਤ 4 ਸਾਲ ਬਾਅਦ ਵਾਪਸ ਆ ਰਹੀ ਸੀ | ਮਨਪ੍ਰੀਤ ਕੌਰ ਨੇ ਕੈਨੇਡਾ ਤੋਂ 20 ਜੂਨ ਨੂੰ ਫਲਾਈਟ ਰਾਹੀਂ ਪੰਜਾਬ ਆਉਣਾ ਸੀ| ਮਨਪ੍ਰੀਤ ਕੌਰ 2020 ‘ਚ ਪੜ੍ਹਾਈ ਕਰਨ ਲਈ ਆਸਟ੍ਰੇਲੀਆਗਈ ਸੀ |

 

 

Continue Reading