Connect with us

Uncategorized

8 ਸਾਲਾ ਬੱਚਾ ਨੂੰ ਜਲੰਧਰ ਦੇ ਪੱਕਾ ਬਾਗ ਤੋਂ ਕੀਤਾ ਅਗਵਾ

Published

on

8 year old kidnapping

ਜਲੰਧਰ ਦੇ ਮਹਾਂਨਗਰ ਦੇ ਅੰਦੂਰਨੀ ਹਿੱਸੇ ਪੱਕਾ ਬਾਗ ‘ਚੋਂ 8 ਸਾਲਾ ਬੱਚਾ ਨੂੰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਨੇ ਅਗਵਾ ਕਰ ਲਿਆ ਹੈ। ਇਸ ਦੁਰਘਟਨਾ ਤੋਂ ਬਾਅਦ ਸਾਰੇ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਇਸ ਘਟਨਾ ਦਾ ਘਰ ਵਾਲਿਆ ਉਸ ਸਮੇਂ ਪਤਾ ਲੱਗਾ ਜਦੋਂ ਉਨ੍ਹਾਂ ਦਾ ਬੱਚਾ ਦੇਰ ਸ਼ਾਮ ਘਰ ਨਾ ਪਰਤਿਆ। ਇਸ ਦੌਰਾਨ ਸੂਚਣਾ ਮਿਲਣ ‘ਤੇ ਥਾਣਾ ਨੰਬਰ 4 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਮੁਹੰਮਦ ਮੁਕੀਨ ਮੂਲ ਨਿਵਾਸੀ ਯੂ. ਪੀ. ਹਾਲ ਵਾਸੀ ਪੱਕਾ ਬਾਗ ਨੇ ਦੱਸਿਆ ਕਿ ਉਸ ਦਾ ਪੋਤਾ ਅਬੂ ਘਰ ਦੇ ਬਾਹਰ ਖੇਡ ਰਿਹਾ ਸੀ। ਕਾਫ਼ੀ ਲੱਭਣ ਤੋਂ ਬਾਅਦ ਵੀ ਉਸ ਦਾ ਪਤਾ ਨਾ ਲੱਗਾ। ਇਸੇ ਦੌਰਾਨ ਉਨ੍ਹਾਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਗੁਆਂਢ ਵਿਚ ਰਹਿਣ ਵਾਲਾ ਇਰਫਾਨ ਵਾਸੀ ਬਿਹਾਰ, ਹਾਲ ਵਾਸੀ ਪੱਕਾ ਬਾਗ ਬੱਚੇ ਨੂੰ ਲੈ ਕੇ ਚਲਾ ਗਿਆ ਹੈ। ਇਰਫਾਨ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਮੁਲਜ਼ਮ ਇਰਫਾਨ ਦੇ ਮੋਬਾਇਲ ਦੀ ਲੋਕੇਸ਼ਨ ਕਢਵਾਈ ਤਾਂ ਉਹ ਰਾਮਾ ਮੰਡੀ ਦੇ ਨੇੜੇ ਦੀ ਆਈ। ਪੁਲਿਸ ਦੀ ਇਕ ਟੀਮ ਥਾਣਾ ਕੈਂਟ ਦੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਤੇ ਟਰੇਨਾਂ ਦੀ ਚੈਕਿੰਗ ਕਰ ਰਹੀ ਹੈ ਕਿ ਕਿਤੇ ਇਰਫਾਨ ਬੱਚੇ ਨੂੰ ਬਿਹਾਰ ਨਾ ਲੈ ਕੇ ਚਲਾ ਗਿਆ ਹੋਵੇ। ਦੂਜੇ ਪਾਸੇ ਥਾਣਾ ਨੰਬਰ 4 ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਜਾਵੇਗਾ।