Uncategorized
ਅਹਿਮਦਾਬਾਦ ਤੋਂ ਬਾਅਦ ਹੁਣ ਇੱਕ ਹੋਰ ਹੈਲੀਕਾਪਟਰ ਹਾਦਸਾ

ਅਹਿਮਦਾਬਾਦ ਤੋਂ ਬਾਅਦ ਹੁਣ ਇੱਕ ਹੋਰ ਹੈਲੀਕਾਪਟਰ ਨਾਲ ਹਾਦਸਾ ਵਾਪਰ ਗਿਆ ਹੈ , ਜੀ ਹਾਂ ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਉਤਰਾਖੰਡ ਦੇ ਗੌਰੀਕੁੰਡ ਇਲਾਕੇ ਵਿੱਚ ਵਾਪਰਿਆ ਹੈ , ਤੁਹਾਨੂੰ ਦੱਸ ਦੇਈਏ ਕਿ ਇਹ ਹੈਲੀਕਾਪਟਰ ਦੇਹਰਾਦੂਨ ਤੋਂ ਕੇਦਾਰਨਾਥ ਜਾ ਰਿਹਾ ਸੀ ਅਤੇ ਇਸ ਹੈਲੀਕਾਪਟਰ ‘ਚ 7 ਲੋਕ ਸਵਾਰ ਜਿਨ੍ਹਾਂ ਚੋ 6 ਲੋਕਾਂ ਦੋ ਮੌਤ ਹੋ ਗਈ , ਇਹ ਹਾਦਸਾ ਖਰਾਬ ਮੌਸਮ ਦੇ ਕਾਰਨ ਵਾਪਰਿਆ ਹੈ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਤੋ ਕੇਦਾਰਨਾਥ ਜਾ ਰਿਹਾ ਸੀ ਇਹ ਹੈਲੀਕਾਪਟਰ ਸਵੇਰੇ 5.20 ਵਜੇ ਗੌਰੀਕੁੰਡ ਦੇ ਜੰਗਲਾਂ ਵਿੱਚ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿਚ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਰੀਅਨ ਕੰਪਨੀ ਦਾ ਹੈਲੀਕਾਪਟਰ ਦਸਿਆ ਜਾ ਰਿਹਾ ਹੈ।
ਹੈਲੀਕਾਪਟਰ ਦੇ ਕਰੈਸ਼ ਹੋਣ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਉੱਤਰਾਖੰਡ ਦੇ ਏਡੀਜੀ ਡਾ. ਵੀ. ਮੁਰੂਗੇਸ਼ਨ ਨੇ ਕਿਹਾ ਕਿ ਦੇਹਰਾਦੂਨ ਤੋਂ ਕੇਦਾਰਨਾਥ ਜਾ ਰਿਹਾ ਇਹ ਹੈਲੀਕਾਪਟਰ ਗੌਰੀਕੁੰਡ ਵਿੱਚ ਹਾਦਸਾਗ੍ਰਸਤ ਹੋ ਗਿਆ । ਸੀਐਮ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਰੁਦਰਪ੍ਰਯਾਗ ਵਿੱਚ ਹੈਲੀਕਾਪਟਰ ਹਾਦਸੇ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਐਸਡੀਆਰਐਫ, ਸਥਾਨਕ ਪ੍ਰਸ਼ਾਸਨ ਅਤੇ ਹੋਰ ਬਚਾਅ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।