Governance
86 ਘਰ ਹੋਏ ਤਬਾਹ, ਕਦੋ ਜਾਗਣਗੇ ਮੁੱਖ ਮੰਤਰੀ
ਕਪੂਰਥਲਾ, 02 ਜੁਲਾਈ (ਜਗਜੀਤ ਧੰਜੂ): ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 86 ਵਿਅਕਤੀਆਂ ਦੀ ਮੌਤ ਤੋਂ ਬਾਅਦ ਹੁਣ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਕਪੂਰਥਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਮੌਤਾਂ ਲਈ ਜ਼ਿੰਮੇਵਾਰ ਦੱਸਿਆ। ਹਾਲਾਂਕਿ, ਕੋਵਿਡ 19 ਦੇ ਕਾਰਨ ਸਰਕਾਰ ਵਲੋਂ ਦਿੱਤੇ ਗਿਐ ਦਿਸ਼ਾ ਨਿਰਦੇਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਦਰਸਾਹਨ ਵਿਚ ਸਿਰਫ ਪੰਜ ਵਿਅਕਤੀ ਸ਼ਾਮਲ ਹੋਏ ਸਨ। ਪ੍ਰਦਰਸ਼ਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਵੇਂ ਗੁਟਕਾ ਸਾਹਿਬ ‘ਤੇ ਆਪਣਾ ਹੱਥ ਰੱਖ ਝੂਠੀ ਸਹੁੰ ਖਾਧੀ ਸੀ ਉਸਨੇ ਚੋਣਾਂ ਤੋਂ ਪਹਿਲਾਂ ਰੱਖਿਆ ਸੀ, ਇਹ ਵੇਖਿਆ ਜਾ ਸਕਦਾ ਹੈ ਕਿ ਇਹ 86 ਘਰ ਤਬਾਹ ਹੋ ਗਏ ਸਨ। ਉਨ੍ਹਾਂ ਅਨੁਸਾਰ ਮੁੱਖ ਮੰਤਰੀ ਨੂੰ ਅਜੇ ਵੀ ਜਾਗਣਾ ਚਾਹੀਦਾ ਹੈ।