Corona Virus
ਕਿਰਾਇਆ ਨਾ ਦੇਣ ‘ਤੇ ਮਕਾਨ ਮਾਲਕ ਨੇ ਕਿਰਾਏਦਾਰ ‘ਤੇ ਚਲਾਈ ਗੋਲੀ

ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 4 ਜੂਨ : ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਤਬਾਹੀ ਫੈਲਾਈ ਹੋਈ ਹੈ, ਉਸਦੇ ਦੂਸਰੇ ਹੀ ਪਾਸੇ ਅੰਮ੍ਰਿਤਸਰ ਵਿੱਚ ਕਾਰੋਬਾਰ ਠੱਪ ਹੋ ਗਏ ਹਨ। ਉੱਥੇ ਹੀ ਕਿਰਾਏਦਾਰਾਂ ਦੇ ਵਲੋਂ ਕਿਰਾਇਆ ਨਾ ਦੇਣ ‘ਤੇ ਮਕਾਨ ਮਾਲਕਾਂ ‘ਚ ਕਾਫੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ।
ਦਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨ ਰੋਡ ‘ਤੇ ਅੱਜ ਮਕਾਨ ਮਾਲਕ ਅਤੇ ਕਿਰਾਏਦਾਰਾਂ ਵਿਚਕਾਰ ਝੜਪ ਹੋ ਗਈ, ਜਿਸ ਕਾਰਨ ਮਾਲਕ ਨੇ ਕਿਰਾਏਦਾਰਾਂ ‘ਤੇ ਗੋਲੀ ਮਾਰੀ। ਇਸ ਮੌਕੇ ਪੁਲਿਸ ਦੇ ਅਨੁਸਾਰ ਮਕਾਨ ਮਾਲਕ ਕਿਰਾਏਦਾਰ ਤੋਂ ਕਿਰਾਇਆ ਲੈਣ ਲਈ ਲੜ ਰਿਹਾ ਸੀ। ਮਕਾਨ ਮਾਲਕ ਨੇ ਘਰ ਵਿਚ ਕਿਰਾਏਦਾਰ ‘ਤੇ ਗੋਲੀਆਂ ਚਲਾ ਦਿੱਤੀਆਂ।