Corona Virus
ਜਰੂਰਤਮੰਦਾਂ ਨੂੰ ਤੇਰਾਂ ਤੇਰਾਂ ਰੁਪੈ ਵਿੱਚ ਉਪਲੱਬਧ ਕਰਵਾਏ ਜਾ ਰਹੇ ਨੇ ਕੱਪੜੇ

ਤਰਨਤਾਰਨ, ਪਵਨ ਸ਼ਰਮਾ, 4 ਜੂਨ : ਸ੍ਰੀ ਗੁਰੁ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇਰਾਂ ਤੇਰਾਂ ਤੇ ਚੱਲਦਿਆਂ ਤਰਨ ਤਾਰਨ ਤਾਰਨ ਦੇ ਕਸਬਾ ਝਬਾਲ ਦੀ ਸਮਾਜਸੇਵੀ ਸੰਸਥਾਂ ਦੇ ਨੋਜਵਾਨਾਂ ਵੱਲੋ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਾਤਰ ਤੇਰਾਂ ਰੁਪੈ ਵਿੱਚ ਹਰ ਪ੍ਰਕਾਰ ਦੇ ਕੱਪੜੇ ਉਪਲੱਬਧ ਕਰਵਾਉਣ ਦਾ ਮਾਮਲਾ ਸਾਹਮਣੇ ਆਇਆਂ ਹੈ ਜਰੂਰਤਮੰਦ ਲੋਕ ਸਵੇਰੇ ਤੋ ਹੀ ਕੱਪੜੇ ਲੈਣ ਲਈ ਦੁਕਾਨ ਖੁੱਲਣ ਤੋ ਪਹਿਲਾਂ ਹੀ ਆ ਖੜਦੇ ਹਨ ਜਰੂਰਤਮੰਦ ਲੋਕਾਂ ਨੇ ਉੱਕਤ ਸਮਾਜ ਸੇਵੀ ਸੰਸਥਾਂ ਦੇ ਉਪਰਾਲੇ ਨੂੰ ਬੇਹਤਰ ਦੱਸਦਿਆਂ ਕਿਹਾ ਕਿ ਅਜਿਹੀਆਂ ਹੀ ਦੁਕਾਨਾਂ ਹਰ ਜਗ੍ਹਾਂ ਤੇ ਖੁੱਲਣੀਆਂ ਚਾਹੀਦੀਆਂ ਹਨ।