Punjab
ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ‘ਚ ਨੋਜਵਾਨ ਦੀ ਦਰਦਨਾਕ ਮੌਤ
- ਪੁਲਿਸ ਨੇ ਕਾਰ ਚਾਲਕ ਫੋਜੀ ਤੇ ਕੀਤਾ ਮਾਮਲਾ ਦਰਜ
ਤਰਨ ਤਾਰਨ, 07 जूून (ਪਵਨ ਸ਼ਰਮਾ): ਜਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਰੈਸੀਆਨਾ ਅੱਡੇ ਤੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਆਹਮੋ ਸਾਹਮਣੀ ਭਿਆਨਕ ਟੱਕਰ ‘ਚ ਗੁਰਜੰਟ ਸਿੰਘ (25 ਸਾਲ )ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰੈਸ਼ੀਆਨਾ ਦੀ ਮੋਕੇ ਤੇ ਦਰਦਨਾਕ ਮੋਤ ਹੋਂਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾਂਦਾ ਹੈ ਕਿ ਸੜਕੀ ਹਾਦਸਾ ਇੰਨ੍ਹਾਂ ਕੁ ਜਿਆਦਾ ਭਿਆਨਕ ਸੀ ਕਿ ਮੋਪਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ।ਜਦ ਕਿ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਫੋਜੀ ਮਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਕੱਲ੍ਹਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਜੰਟ ਸਿੰਘ ਦੇ ਰਿਸਤੇਦਾਰ ਅਵਤਾਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਦੱਸਿਆਂ ਕਿ ਬੀਤੀ ਦਿਨੀ ਉਹਨਾਂ ਦਾ ਲੜਕਾ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਵਾਲੀ ਸਾਈਡ ਜਾ ਰਿਹਾ ਹੈ ਤਾ ਜਦੋਂ ਪਿੰਡ ਰੈਸੀਆਨਾ ਦੇ ਅੱਡੇ ਤੇ ਪੁੱਜਾ ਤਾ ਸਾਹਮਣੀ ਸਾਈਡ ਤੋਂ ਤੇਜ ਰਫਤਾਰ ‘ਚ ਆ ਰਹੀ ਸਵਿੱਟਟ ਕਾਰ ਨੇ ਗਲਤ ਸਾਈਡ ਹੋ ਕੇ ਉਹਨਾਂ ਦੇ ਲੜਕੇ ‘ਚ ਟੱਕਰ ਮਾਰ ਦਿੱਤੀ।ਟੱਕਰ ਇੰਨੀ ਕੁ ਜਿਆਦਾ ੜਿਆਨਕ ਸੀ ਕਿ ਗੁਰਜੰਟ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।ਉਹਨਾਂ ਦੱਸਿਆਂ ਕਿ ਕਾਰ ਨੂੰ ਮਨਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕੱਲ੍ਹਾ ਚੱਲਾ ਰਿਹਾ ਸੀ ਜੋ ਕਿ ਬਹੁਤ ਹੀ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਨਸ਼ੇ ਦੀ ਹਾਲਤ ‘ਚ ਹੋਂਣ ਕਾਰਨ ਉਸਨੇ ਗਲਤ ਸਾਈਡ ਹੋ ਕੇ ਟੱਕਰ ਮਾਰ ਦਿੱਤੀ ਹੈ।ਮ੍ਰਿਤਕ ਦੇ ਰਿਸ਼ਤੇਦਾਰਾ ਨੇ ਦੱਸਿਆਂ ਕਿ ਕਾਰ ਚਾਲਕ ਫੋਜੀ ਹੈ ਅਤੇ ਛੁੱਟੀ ਕੱਟਣ ਆਇਆ ਸੀ।
ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਦਰ ਤਰਨ ਤਾਰਨ ਦੇ ਏ.ਐਸ.ਆਈ ਮੁੱਖਤਾਰ ਸਿੰਘ ਨੇ ਦੱਸਿਆਂ ਕਿ ਰੈਸੀਆਣਾ ਅੱਡੇ ਤੇ ਆਹਮਣੋ ਸਾਹਮਣੀ ਕਾਰ ਅਤੇ ਮੋਟਰਸਾਈਕਲ ਦੀ ਟੱਕਰ ‘ਚ ਗੁਰਜੰਟ ਸਿੰਘ ਪੁੱਤਰ ਬਲਵੰਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਕਾਰ ਚਾਲਕ ਮਨਦੀਪ ਸਿੰਘ ਦੇ ਖਿਲਾਫ ਧਾਰਾ 304 ਏ , 279, 427 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।