Punjab
ਨਾਭਾ ‘ਚ ਕੋਰੋਨਾ ਕਾਰਨ ਹੋਈ ਪਹਿਲੀ ਮੌਤ
ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਿਨੋਂ-ਦਿਨ ਆਪਣੇ ਪੈਰ ਪਸਾਰ ਰਹੀ ਹੈਂ। ਜੇਕਰ ਗੱਲ ਕੀਤੀ ਜਾਵੇ ਨਾਭਾ ਦੀ ਨਾਭਾ ਵਿਖੇ ਕੋਰੋਨਾ ਵਾਇਰਸ ਦੀ ਮਰੀਜ਼ ਦੀ ਪਹਿਲੀ ਮੌਤ ਹੋਣ ਨਾਲ ਨਾਭੇ ਹਲਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਦਾ ਨਾਮ ਤਰਸੇਮ ਵਰਮਾ ਉਮਰ 42 ਸਾਲ ਦੱਸੀ ਜਾ ਰਹੀ ਹੈ ਅਤੇ ਕਈ ਦਿਨਾਂ ਤੋਂ ਇਹ ਘਰ ਵਿੱਚ ਹੀ ਬਿਮਾਰ ਸੀ ਅਤੇ ਇਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ ਤਾਂ ਇਸ ਦੀ ਮੌਤ ਹੋ ਗਈ ਅਤੇ ਉੱਥੋਂ ਹੀ ਇਸ ਦੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਮ੍ਰਿਤਕ ਵਿਅਕਤੀ ਨਾਭਾ ਦੀ ਆਦਰਸ਼ ਕਾਲੋਨੀ ਦਾ ਰਹਿਣ ਵਾਲਾ ਸੀ ਅਤੇ ਪਰਿਵਾਰ ਦੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ। ਪੀੜਤ ਤਰਸੇਮ ਵਰਮਾ ਨਾਭਾ ਦੀ ਹਿੰਦੁਸਤਾਨ ਜੂਨੀਲੀਵਰ ਲਿਮਟਿਡ ਵਿੱਚ ਕੰਮ ਕਰਦਾ ਸੀ ਅਤੇ ਮ੍ਰਿਤਕ ਦੀ ਡੈੱਡ ਬਾਡੀ ਨੂੰ ਨਾਭਾ ਦੇ ਅਲੌਹਰਾਂ ਗੇਟ ਸ਼ਮਸ਼ਾਨਘਾਟ ਵਿਖੇ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਦੀ ਰਹਿਨੁਮਾਈ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਪੁਲਸ ਚੱਪੇ ਚੱਪੇ ਤੇ ਤੈਨਾਤ ਸੀ।
ਇਸ ਮੌਕੇ ਤੇ ਨਾਭਾ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ ਇਸ ਦੀ ਮੌਤ ਕਰੋਨਾ ਵਾਇਰਸ ਨਾਲ ਹੋਈ ਹੈ ਜਿਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਹ ਕਈ ਦਿਨ ਤੋਂ ਬੀਮਾਰ ਸੀ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਇਸ ਮੌਕੇ ਤੇ ਮੁਹੱਲਾ ਨਿਵਾਸੀ ਨੇ ਕਿਹਾ ਕਿ ਇਸ ਦਾ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਇਸ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ ਇਹ ਘਟਨਾ ਬਹੁਤ ਹੀ ਦੁੱਖਦਾਈ ਹੈ।