Corona Virus
ਦੇਸ਼ ਭਰ ‘ਚ ਖੁੱਲ੍ਹੇ ਧਾਰਮਿਕ ਸਥਾਨ, ਸਰਕਾਰੀ ਹਦਾਇਤਾਂ ਦੀ ਹੋਈ ਪਾਲਣਾ
ਸ਼੍ਰੀ ਅਨੰਦਪੁਰ ਸਾਹਿਬ, ਲੋਵੇਸ਼ ਲਤਾਵਾ, 8 ਜੂਨ :ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ‘ਚ ਲੌਕਡਾਊਨ ਲਗਾ ਦਿੱਤਾ ਗਿਆ ਸੀ ਜਿਸ ਕਾਰਨ ਸਾਰਾ ਕੁਝ ਬੰਦ ਵੀ ਹੋ ਗਿਆ ਸੀ। ਦਸ ਦਈਏ ਕਿ ਅੱਜ ਤੋਂ ਮੁੜ ਧਾਰਮਕਿ ਸਥਾਨ ਤੇ ਜਨਤਕ ਪੂਜਾ ਸਥਾਨ, ਹੋਟਲ, ਰੈਸਟੋਰੈਂਟ ਤੇ ਸ਼ੌਪਿੰਗ ਮੌਲ ਖੋਲ੍ਹੇ ਜਾ ਸਕਣਗੇ। ਹਾਲਾਂਕਿ ਹਰ ਸੂਬੇ ਨੇ ਇੱਥੇ ਸਤਿਥੀ ਦੇ ਹਿਸਾਬ ਨਾਲ ਇਜਾਜ਼ਤ ਦਿੱਤੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਵੀ ਸੰਗਤਾਂ ਦਾ ਹੜ੍ਹ ਉਮੜ ਆਈਆ। ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰੁ ਘਰਾਂ ‘ਚ ਵੀ ਸ਼ਰਧਾਲੂ ਉਤਸ਼ਾਹ ਨਾਲ ਪੁੱਜੇ।
ਇਸ ਮੌਕੇ ਸਰਕਾਰੀ ਹਦਾਇਤਾਂ ਦਾ ਖਾਸ ਧਿਆਨ ਵੀ ਰੱਖਿਆ ਗਿਆ। ਸੋਸ਼ਲ ਡਿਸਟੈਂਨਸਿੰਗ, ਹੈਡ ਸੈਨੀਟਾਈਜ਼ਰ ਤੇ ਮਾਸਕ ਆਦਿ ਪਉਣ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਸ਼ਰਧਾਲੂ ਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾ ਨੇ ਆਪਣੇ ਪੱਧਰ ‘ਤੇ ਵੀ ਸਰਕਾਰੀ ਹਦਾਇਤਾਂ ਦੀ ਪਾਲਣਾ ਬਾਖੂਬੀ ਕਤੀ ਹੈ। ਪੰਜਾਬ ਵਿੱਚ ਹੋਟਲ ‘ਤੇ ਰੈਸਟੋਰੈਂਟ ਖੁੱਲ੍ਹਣਗੇ ਪਰ ਡਾਈਨਿੰਗ ਨਹੀਂ ਹੋਵੇਗੀ, ਸਿਰਫ ਤੇ ਸਿਰਫ ਟੇਕਵੇ ਦੀ ਸੁਵਧਾ ਹੋਵੇਗੀ। ਹੋਟਲ ‘ਚ ਵੀ ਗੈਸਟ ਨੂੰ ਰੂਮ ਸਰਵਿਸ ਤਹਿਤ ਖਾਣਾ ਪਰੋਸਿਆ ਜਾਵੇਗਾ। ਧਾਰਮਕਿ ਸਥਾਨ ਸਵੇਰੇ 5 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹਣਗੇ। ਇੱਕ ਵੇਲੇ 20 ਤੋਂ ਜ਼ਆਿਦਾ ਸ਼ਰਧਾਲੂ ਦਰਸ਼ਨ ਲਈ ਇਕੱਠੇ ਨਹੀਂ ਹੋਣਗੇ। ਮਹੱਤਪੂਰਨ ਗੱਲ ਇਹ ਹੈ ਕਿ ਨੋਵਲ ਐਪ ਬਿਨਾਂ ਪੰਜਾਬ ਦੇ ਮੌਲ ‘ਚ ਐਂਟਰੀ ਨਹੀਂ ਹੋਵੇਗੀ। ਮੌਲ ‘ਚ ਟੋਕਨ ਸਸਿਟਮ ਲਾਗੂ ਵੀ ਹੋਵੇਗਾ।