India
ਪ੍ਰਤਾਪ ਬਾਜਵਾ ਨੇ ਰਾਜ ਸਭਾ ‘ਚ ਬਤੌਰ ਚੇਅਰਮੈਨ ਦਾ ਚਾਰਜ ਸੰਭਾਲਿਆ

ਚੰਡੀਗੜ੍ਹ, 10 ਜੂਨ : ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ਵਿੱਚ ਕਾਨੂੰਨੀ ਵਿਧਾਇਕ ਕਮੇਟੀ ਦਾ ਬਤੌਰ ਚੇਅਰਮੈਨ ਚਾਰਜ ਸੰਭਾਲਿਆ। ਦਸ ਦਈਏ ਕਿ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੇਅਰਮੈਨ ਪੁਆਇੰਟ ਕੀਤਾ ਸੀ, ਜਿਸਤੋ ਬਾਅਦ ਅੱਜ ਉਹਨਾਂ ਨੇ ਆਪਣਾ ਚਾਰਜ ਸੰਭਾਲਿਆ ਹੈ।
ਜਿਕਰਯੋਗ ਹੈ ਕਿ ਸਰਕਾਰ ਦੁਆਰਾ ਕੀਤੇ ਕਾਰਾ ਰਾਹੀਂ ਨਿਯਮ ਅਤੇ ਨਿਯਮਾਂ ਦੀ ਨਿਗਰਾਨੀ ਕਰਦੀ ਹੈ। ਇਸ ਕਮੇਟੀ ਦਾ ਹੀ ਪ੍ਰਤਾਪ ਸਿੰਘ ਬਾਜਵਾ ਨੇ ਬਤੌਰ ਚੇਅਰਮੈਨ ਚਾਰਜ ਸੰਭਾਲਿਆ ਹੈ। ਇਸਦੀ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਵਲੋਂ ਖੁੱਦ ਟਵੀਟ ਕਰ ਦਿੱਤੀ ਗਈ ਹੈ।