Punjab
ਪਟਿਆਲਾ ਜ਼ਿਲ੍ਹੇ ‘ਚ ਕੋਵਿਡ ਦੀ ਸਥਿਤੀ ਬਾਰੇ ਡਾਕਟਰ ਹਰੀਸ਼ ਮਲਹੋਤਰਾ ਨੇ ਦਿੱਤੀ ਜਾਣਕਾਰੀ

ਪਟਿਆਲਾ, 12 ਜੂਨ: ਦੇਰ ਰਾਤ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਜ਼ਿਲੇ ਵਿਚ 6 ਕੋਵਿਡ ਪੋਜਿਟਵ ਪਾਏ ਗਏ ਹਨ। ਪਹਿਲਾਂ ਕੇਹਰ ਸੋਡੀਆਂ ਪਟਿਆਲਾ ਦੀ ਰਹਿਣ ਵਾਲੀ 22 ਸਾਲਾ ਲੜਕੀ ਜੋ ਮੁੰਬਈ ਤੋਂ ਵਾਪਸ ਆਈ ਸੀ, ਦੂਸਰਾ ਪਿੰਡ ਰਾਮਗੜ ਤਹਿਸੀਲ ਨਾਭਾ ਦਾ 42 ਸਾਲਾਂ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ, ਤੀਸਰਾ ਭਿੰਡਰ ਕਲੋਨੀ ਸਮਾਣਾ ਦਾ 21 ਸਾਲਾ ਵਿਅਕਤੀ ਜੋ ਕਿ ਓਟ ਸੈਂਟਰ ਤੋਂ ਦਵਾਈ ਲੈਣ ਆਇਆ ਸੀ, ਚੋਥਾ ਪਿੰਡ ਫਤਿਹ ਮਾਜਰੀ ਸਮਾਣਾ ਦਾ ਰਹਿਣ ਵਾਲਾ 39ਸਾਲਾ ਵਿਅਕਤੀ ਜੋ ਬਾਹਰੀ ਰਾਜ ਤੋਂ ਵਾਪਸ ਆਇਆ ਸੀ, ਪੰਜਵਾਂ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਕੰਮ ਕਰ ਰਹੀ ਸਟਾਫ ਨਰਸ ਸੇਵਾ, ਛੇਵਾਂ ਪਿੰਡ ਮੋਹੀ ਖੁਰਦ ਬਲਾਕ ਕਾਲੋਮਾਜਰਾ ਦਾ 30 ਸਾਲਾ ਨੌਜਵਾਨ ਜੋ ਰਾਜਸਥਾਨ ਤੋਂ ਵਾਪਸ ਆਇਆ ਸੀ। ਹੁਣ ਇਸਦੇ ਨਾਲ ਹੀ ਪਟਿਆਲਾ ਵਿਖੇ ਕੋਰੋਨਾ ਦੇ ਕੁੱਲ ਮਾਮਲੇ 158 ਹੋ ਚੁੱਕੇ ਹਨ।