India
ਸੁਮੇਧ ਸੈਣੀ ਖ਼ਿਲਾਫ਼ ਕੇਸ ਦੀ ਸੁਣਵਾਈ ਟਲੀ

ਮੋਹਾਲੀ, ਆਸ਼ੂ ਅਨੇਜਾ, 15 ਜੂਨ : ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ‘ਚ ਅੱਜ ਮੋਹਾਲੀ ਦੀ ਅਦਾਲਤ ‘ਚ ਡੀ ਜੀ ਪੀ ਸੁਮੇਧ ਸੈਣੀ ਖ਼ਿਲਾਫ਼ ਸੁਣਵਾਈ ਟਲ ਗਈ।
ਜਾਣਕਾਰੀ ਲਈ ਦਸ ਦੇਈਏ ਕਿ ਅਦਾਲਤ ਵਿੱਚ ਸ਼ਿਕਾਇਤ ਕਰਤਾ ਪਲਵਿੰਦਰ ਸਿੰਘ ਮੁਲਤਾਨੀ ਵੱਲੋਂ ਸਰਕਾਰੀ ਵਕੀਲ ਸੰਜੀਵ ਬਤਰਾ ਰਾਹੀਂ ਇਸ ਮਾਮਲੇ ਨੂੰ ਕਿਸੇ ਹੋਰ ਅਦਾਲਤ ਵਿੱਚ ਟਰਾਂਸਫਰ ਕਰਨ ਦੀ ਅਰਜ਼ੀ ਦਾਇਰ ਕੀਤੀ ਸੀ ਜਿਸਦੀ ਸੁਣਵਾਈ ਅੱਜ ਆਰ ਐੱਸ ਰਾਏ ਦੀ ਅਦਾਲਤ ‘ਚ ਹੋਈ ਜਿੱਥੇ ਮਾਨਯੋਗ ਜੱਜ ਵੱਲੋਂ ਕੇਸ ਦੀ ਫਾਈਲ ਨਾ ਹੋਣ ਕਰਕੇ ਸੁਣਵਾਈ 23 ਜੂਨ ਤੱਕ ਟਾਲ ਦਿੱਤੀ ,ਇਸ ਸੁਣਵਾਈ ਦੌਰਾਨ ਸਰਕਾਰੀ ਵਕੀਲ ਸੰਜੀਵ ਬਤਰਾ ਅਤੇ ਸਟੇਜ ਨਰੂਲਾ ਵੀ ਪੇਸ਼ ਹੋਏ ਓਧਰੋਂ ਬਚਾਓ ਪੱਖ ਵੱਲੋਂ ਐੱਚ ਐੱਸ ਧਨੋਆ ਅਤੇ ਸ਼ਿਕਾਇਤਕਰਤਾ ਵੱਲੋਂ ਪ੍ਰਦੀਪ ਵਿਰਕ ਪੇਸ਼ ਹੋਏ ਹਨ।