Punjab
ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਮਹਾਂਬੱਧਰ ਵਿਖੇ ਕੋਰੋਨਾ ਤੋਂ ਸਾਵਧਾਨੀਆ ਵਰਤਣ ਲਈ ਕੀਤਾ ਜਾਗਰੂਕ
ਮੁਕਤਸਰ, 17 ਜੂਨ (ਅਸ਼ਫ਼ਾਕ਼ ): ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਏ.ਐਸ.ਆਈ. ਗੁਰਾਂਦਿੱਤਾ ਸਿੰਘ ਇੰਚਾਰਜ ਸੋਸ਼ਲ ਅਵੈਰਨੇਸ ਟੀਮ ਅਤੇ ਏ.ਐਸ.ਆਈ ਗੁਰਜੰਟ ਸਿੰਘ ਜਟਾਣਾ ਵੱਲੋਂ ਗੁਰੂਦੁਆਰਾ ਸਾਹਿਬ ਪਿੰਡ ਮਹਾਂਬੱਧਰ ਵਿਖੇ ਪਿੰਡ ਵਾਸੀਆ ਨੂੰ ਕਰੋਨਾ ਵਾਇਰਸ ਬੀਮਾਰੀ ਤੋਂ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਏ.ਐਸ.ਆਈ ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਇੱਕ ਮਹਾਂਮਾਰੀ ਹੈ ਜਿਸ ਤੋਂ ਡਰਨਾ ਨਹੀ ਹੈ ਸਗੋਂ ਇਸ ਤੋਂ ਸਾਵਧਾਨੀਆਂ ਵਰਤ ਕੇ ਬਚਣਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਬੀਮਾਰੀ ਤੋਂ ਬਚਣ ਲਈ ਹਮੇਸ਼ਾ ਜਨਤਕ ਥਾਵਾਂ ਤੇ ਜਾਣ ਲੱਗਿਆ ਮਾਸਕ ਦੀ ਵਰਤੋਂ ਜਰੂਰ ਕਰੋ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਨੂੰ ਛੂਹਿਆ ਨਾ ਜਾਵੇ ਅਤੇ ਆਪਣੇ ਹੱਥਾ ਨੂੰ ਥੋੜੇ ਥੋੜੇ ਸਮੇਂ ਬਾਅਦ ਸੈਨੀਟਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਾ ਤੇ ਸਮਾਨ ਲੈਣ ਜਾਂਦਿਆ ਜਿੱਥੇ ਭੀੜ ਹੋਵੇ ਉਥੇ ਨਾ ਜਾਇਆ ਜਾਵੇ। ਏ.ਐਸ.ਆਈ ਗੁਰਜੰਟ ਸਿੰਘ ਜਟਾਣਾ ਨੇ ਦੱਸਿਆ ਕਿ ਘਰ ਤੋਂ ਬਾਹਰ ਜਾਣ ਲੱਗਿਆ ਲੋਕਾਂ ਤੋਂ ਤਕਰੀਬਨ 4 ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ ਸੀ ਅਤੇ ਹਰੀਆ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਿਪਾਹੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਜੇ ਕਿਸੇ ਨੂੰ ਬੁਖਾਰ,ਖਾਂਸੀ ਜਾਂ ਜੁਕਮ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਆਪਣਾ ਮੈਡੀਕਲ ਜਰੂਰ ਕਰਵਾਏ ਅਤੇ ਜਰੂਰਤ ਪੈਣ ਤੇ ਪੁਲਿਸ ਦੇ ਹੈਲਪ ਲਾਈਨ ਨੰਬਰ 112 ਜਾਂ 80543-70100 ਪਰ ਸੰਪਰਕ ਕਰੇ।
ਇਸ ਮੌਕੇ ਜੱਸਲ ਪ੍ਰਧਾਨ, ਸਰਪੰਚ ਦਰਸ਼ਨ ਸਿੰਘ, ਜੀ.ਓ.ਜੀ. ਗੁਰਚਰਨ ਸਿੰਘ, ਰਣਜੀਤ ਸਿੰਘ, ਅਜੀਤ ਸਿੰਘ ਰੰਧਾਵਾਂ, ਤਾਰਾ ਸਿੰਘ, ਕਰਮਜੀਤ ਸਿੰਘ ਆਦਿ ਹਾਜਰ ਸਨ।