India
ਛੱਪੜ ਵਿੱਚ ਮਾਈਨਿੰਗ ਕਰਨ ਦਾ ਮਾਮਲਾ ਆਇਆ ਸਾਹਮਣੇ
ਤਰਨਤਾਰਨ, ਪਵਨ ਸ਼ਰਮਾ, 19 ਜੂਨ : ਤਰਨ ਤਾਰਨ ਦੇ ਪਿੰਡ ਠੱਠਾ ਵਿਖੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੇ ਨੱਕ ਥੱਲੇ ਸ਼ਰੇਆਮ ਪੰਚਾਇਤ ਵੱਲੋ ਛੱਪੜ ਵਿੱਚ ਕਥਿਤ ਤੌਰ ਤੇ ਮਾਈਨਿੰਗ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ ਜਿੱਥੇ ਪਿੰਡ ਵਾਸੀਆਂ ਅਤੇ ਛੱਪੜ ਕਿਨਾਰੇ ਰਹਿਣ ਵਾਲੇ ਲੋਕਾਂ ਨੇ ਪਿੰਡ ਦੀ ਪੰਚਾਇਤ ਕਥਿਤ ਤੌਰ ‘ਤੇ ਅਰੋਪ ਲਗਾਉਦਿਆਂ ਕਿਹਾ ਕਿ ਸਾਰੇ ਨਿਯਮਾਂ ਨੂੰ ਛੱਕੇ ਟੰਗ ਕੇ ਛੱਪੜ ਵਿੱਚ ਸਫਾਈ ਦੇ ਨਾਮ ‘ਤੇ ਜੇ.ਸੀ.ਬੀ ਮਸ਼ੀਨ ਲਗਾ ਕੇ ਕਈ ਕਈ ਫੁੱਟ ਡੂੰਘੀ ਮਿੱਟੀ ਪੱਟ ਕੇ ਪੰਚਾਇਤ ਵੱਲੋ ਮਿੱਟੀ ਨੂੰ ਵੇਚਿਆ ਜਾ ਰਿਹਾ ਹੈ। ਉੱਕਤ ਲੋਕਾਂ ਨੇ ਕਿਹਾ ਕਿ ਛੱਪੜ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਕਿਸੇ ਵੇਲੇ ਵੀ ਕਿਸੇ ਦੇ ਡਿੰਗਣ ਕਾਰਨ ਜਾਨੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲ ਛੱਪੜ ਵਿੱਚ ਹੋ ਰਹੀ ਮਾਈਨਿੰਗ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਤਰਨਤਾਰਨ ਦਾ ਪਿੰਡ ਠੱਠਾ ਜੋ ਕਿ ਇਤਿਹਾਸਿਕ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਨਜਦੀਕ ਪੈਦਾ ਹੈ ਜਿੱਥੇ ਪਿੰਡ ਦੀ ਪੰਚਾਇਤ ਵੱਲੋ ਬਿਲਕੁੱਲ ਆਬਾਦੀ ਅਤੇ ਮੇਨ ਸੜਕ ਦੇ ਨਜ਼ਦੀਕ ਪੈਦੇ ਛੱਪੜ ਵਿੱਚ ਸਫਾਈ ਦੇ ਨਾਮ ਤੇ ਜੇ.ਸੀ.ਬੀ ਮਸ਼ੀਨ ਲਗਾ ਕੇ ਟਰਾਲੀ ਰਾਹੀ ਮਿੱਟੀ ਕੱਢੀ ਜਾ ਰਹੀ ਹੈ, ਜਿਸਦਾ ਪਿੰਡ ਵਾਸੀਆਂ ਅਤੇ ਛੱਪੜ ਨੇੜਲੇ ਘਰਾਂ ਦੇ ਲੋਕਾਂ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ‘ਤੇ ਕਥਿਤ ਤੌਰ ਤੇ ਅਰੋਪ ਲਗਾਉਦਿਆਂ ਕਿਹਾ ਕਿ ਪੰਚਾਇਤ ਵੱਲੋ ਸਾਰੇ ਨਿਯਮਾਂ ਨੂੰ ਛੱਕੇ ਟੰਗ ਕੇ ਛੱਪੜ ਨੂੰ ਕਈ ਕਈ ਫੁੱਟ ਤੱਕ ਡੂੰਘੀ ਮਿੱਟੀ ਕੱਢੀ ਜਾ ਰਹੀ ਹੈ ਅਤੇ ਉੱਕਤ ਮਿੱਟੀ ਨੂੰ ਕਥਿਤ ਤੋਰ ਤੇ ਮੁੱਲ ਵੇਚਿਆ ਜਾ ਰਿਹਾ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਛੱਪੜ ਦੀ ਜ਼ਿਆਦਾ ਡੂੰਘਾਈ ਹੋਣ ਕਾਰਨ ਕਿਸੇ ਵੇਲੇ ਵੀ ਕਿਸੇ ਦੇ ਡਿੱਗ ਜਾਣ ਕਾਰਨ ਜਾਨੀ ਨੁਕਸਾਨ ਹੋਣ ਦਾ ਖਦਸਾ ਪ੍ਰਗਟ ਕੀਤਾ ਹੈ ਪਿੰਡ ਵਾਸੀਆਂ ਨੇ ਦੱਸਿਆਂ ਕਿ ਉੱਕਤ ਮਾਮਲਾ ਉਹਨਾਂ ਵੱਲੋ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੋਰ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਉਹਨਾਂ ਵੱਲੋ ਆ ਕੇ ਮੋਕਾ ਦੇਖ ਕੇ ਮਾਈਨਿੰਗ ਦਾ ਕੰਮ ਰੁਕਵਾ ਦਿੱਤਾ ਗਿਆ ਸੀ ਲੇਕਿਨ ਉੱਕਤ ਲੋਕਾਂ ਵੱਲੋ ਉਹਨਾਂ ਦੇ ਜਾਣ ਤੋ ਬਾਅਦ ਮਿੱਟੀ ਕੱਢਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਛੱਪੜ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਰੋਕਣ ਅਤੇ ਨਿਯਮਾਂ ਨੂੰ ਛੱਕੇ ਟੰਗ ਮਾਈਨਿੰਗ ਕਰਵਾ ਰਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।