News
ਪਾਕਿਸਤਾਨ ਸਟਾਕ ਐਕਸਚੇਂਜ ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੀ ਮੌਤ
29 ਜੂਨ : ਪਾਕਿਸਤਾਨ ਦੇ ਕਰਾਚੀ ਤੇ ਲਗਾਤਾਰ ਕਹਿਰ ਜਾਰੀਹੈ। ਕੁੱਝ ਦਿਨ ਪਹਿਲਾਂ ਕਰਾਚੀ ‘ਚ ਜ਼ਬਾਜ ਕਰੈਸ਼ ਹੋਇਆ ਸੀ। ਜਿਸ ਵਿੱਚ 97 ਲੋਕਾਂ ਦੀ ਮੌਤ ਹੋ ਗਈ ਸੀ। ਉਸ ਘਟਨਾ ਦੇ ਜ਼ਖਮ ਹਾਲੇ ਭਰੇ ਵੀ ਨਹੀਂ ਸੀ ਕਿ ਹੁਣ ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ ‘ਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਸੀ।
ਪਾਕਿਸਤਾਨ ਮੀਡੀਆ ਮੁਤਾਬਕ ਸਟਾਕ ਐਕਸਚੇਂਜ ਦੀ ਇਮਾਰਤ ‘ਚ ਚਾਰ ਅੱਤਵਾਦੀ ਦਾਖ਼ਲ ਹੋਏ ਅਤੇ ਉਨ੍ਹਾਂ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਿਸ ‘ਚ 5 ਲੋਕਾਂ ਦੀ ਮੌਤ ਹੋ ਗਈ। ਅਤੇ ਕਈ ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਆਦ ਜਵਾਬੀ ਕਾਰਵਾਈ ਕਰਦਿਆ ਪਾਕਿਸਤਾਨ ਪੁਲਿਸ ਤੇ ਰੇਂਜ ਦੇ ਅਧਿਕਾਰੀਆਂ ਨੇ ਚਾਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਚਾਰ ਅੱਤਵਾਦੀ ਸਵੇਰੇ 9 ਵਜੇ ਤੋਂ ਬਾਅਦ ਇਮਾਰਤ ‘ਚ ਦਾਖਲ ਹੋਏ ਤੇ ਗੋਲੀਆਂ ਚਲਾਈਆਂ। ਉਨ੍ਹਾਂ ਨੇ ਦਾਖਲ ਹੋਣ ਵਾਲੇ ਦਰਵਾਜ਼ੇ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਪੁਲਿਸ ਤੇ ਰੇਂਜਰ ਦੇ ਅਧਿਕਾਰੀ ਨੇ ਹਮਲਾਵਰਾਂ ਤੋਂ ਹਥਿਆਰ ਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ।
ਦੱਸ ਦੇਈਏ ਕਿ ਪਾਕਿਸਤਾਨ ਹਮੇਸ਼ਾ ਆਪਣੀਆਂ ਨਾਕਾਮ ਹਰਕਤਾਂ ਨਾਲ ਭਾਰਤ ਤੇ ਹਮਲੇ ਕਰਦਾ ਰਿਹਾ ਹੈ। ਪਰ ਹੁਣ ਅੱਤਵਾਦ ਦਾ ਕਹਿਰ ਉਸ ਤੇ ਵੀ ਵਰ੍ਹਿਆ ਹੈ, ਜਿਸ ਨੇ ਕਈ ਮਾਸੂਮ ਲੋਕਾਂ ਦੀ ਜਾਨ ਲਈ ਹੈ।
ਫਿਲਹਾਲ ਹੁਣ ਇਹ ਵੇਖਣਾ ਹੋਵੇਗਾ ਕਿ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਕੀ ਸਬਕ ਲਵੇਗਾ।