India
ਸਤਲੁਜ ਨੇ ਲਈ ਜ਼ਮੀਨਾਂ ਦੀ ਬਲੀ
ਸ੍ਰੀ ਆਨੰਦਪੁਰ ਸਾਹਿਬ, ਚੋਵੇਸ ਲਟਾਵਾ, 3 ਜੁਲਾਈ : ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨਾਲ ਜਿੱਥੇ ਹੁਣ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਉੱਥੇ ਹੀ ਕਿਸਾਨ ਦੀ ਉਪਜਾਊ ਜਮੀਨ ਪਾਣੀ ਦੀ ਭੇਟ ਚੜੀ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਹਰੀਵਾਲ, ਮਹਿੰਦਲੀ ਕਲਾਂ, ਬੱਲੋਵਾਲ ਅਤੇ ਨਿੱਕੂਵਾਲ ਦੇ ਕਿਸਾਨਾਂ ਨੇ ਆਪਣੀ ਇਸ ਸਮੱਸਿਆ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਰਸਾਤ ਆਉਣ ਨੂੰ ਕੁਛ ਦਿਨ ਹੀ ਰਹਿੰਦੇ ਹਨ ਅਤੇ ਬੀ ਬੀ ਐਮ ਬੀ ਵਲੋ ਪਾਣੀ ਛੱਡਣ ਨਾਲ ਹੀ ਸਾਡੀ ਉਪਜਾਊ ਜ਼ਮੀਨ ਨੂੰ ਖਾਰ ਪੈ ਗਈ ਹੈ। ਅਤੇ ਸੋਨੇ ਵਰਗੀ ਜ਼ਮੀਨ ਹੜ ਗਈ ਹੈ। ਜੇ ਬਰਸਾਤ ਸ਼ੁਰੂ ਹੁੰਦੀ ਹੈ ਕਿ ਹਾਲ ਹੋਵੇਗਾ।
ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਥੋੜੇ ਪਾਣੀ ਨੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਸ ਨਾਲ ਕਿਸਾਨਾਂ ਨੂੰ ਹੁਣ ਨਿੱਤ ਦਿਨ ਰੁੜ੍ਹਦੀ ਇਸ ਜ਼ਮੀਨ ਦਾ ਖ਼ਤਰਾ ਆਪਣੇ ਪਿੰਡਾਂ ਵੱਲ ਨੂੰ ਵਧਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਵਿੱਚ ਰੁੜ੍ਹ ਰਹੀ ਜ਼ਮੀਨ ਨੂੰ ਰੋਕਣ ਲਈ ਕੰਮ ਵਿਚ ਤੇਜੀ ਲਾਈ ਜਾਵੇ ।
ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਸਤਲੁਜ ਦਰਿਆ ਕੰਢੇ ਵੱਸਦੇ ਵੱਖ ਵੱਖ ਪਿੰਡਾਂ ਦਾ ਕੀਤਾ ਸੀ ਦੌਰਾ ਅਤੇ ਜਲਦੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ। ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੰਮ ਬਹੁਤ ਹੀ ਹੋਲੀ ਹੋ ਰਹਾ ਹੈ ਨਾ ਹੀ ਕੋਈ ਬੜਾ ਅਧਿਕਾਰੀ ਦੇਖਣ ਆ ਰਿਹਾ ਅਤੇ ਨਰੇਗਾ ਮੁਲਾਜ਼ਮਾਂ ਵਲੋ ਰੁਖ ਕਟ ਕੇ ਖਾਰ ਨੂੰ ਰੋਕਣ ਦਿ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਜਦੋਂ sdm ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਨਾਲ ਗ਼ਲ਼ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਡਰੇਨੇਜ ਵਿਭਾਗ ਨਰੇਗਾ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਸਰਕਾਰ ਵਲੋ ਫੰਡ ਵੀ ਆ ਗਿਆ ਹੈ ਅਤੇ 15 ਜੁਲਾਈ ਤੋ ਪਹਿਲਾਂ ਕੰਮ ਪੂਰਾ ਕਰ ਲਿਆ ਜਾਵੇਗ਼ਾ।