Connect with us

Punjab

ਪੰਜਾਬ ਭਰ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਧੀਆਂ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

Published

on

ਪਠਾਨਕੋਟ , 07 ਜੁਲਾਈ (ਮੁਕੇਸ਼ ਸੈਣੀ): ਪੈਟਰੋਲ ਡੀਜ਼ਲ ਦੀਆ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ ਵਿਚ ਧਰਨੇ ਦਿਤੇ ਜਾ ਰਹੇ ਹਨ। ਜਿਸ ਦੇ ਚਲਦੇ ਅੱਜ ਪਠਾਨਕੋਟ ਜਿਲੇ ਵਿਚ ਭੀ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਜਿਸਦੇ ਚਲਦੇ ਪਠਾਨਕੋਟ ਸ਼ਹਿਰ ਦੇ ਪਠਾਨਕੋਟ ਅਮ੍ਰਿਤਸਰ ਕੁੱਲੂ ਰੋਡ ਉਪਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੀ ਜਸਪ੍ਰੀਤ ਸਿੰਘ ਰਾਣਾ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਵਾਧੂ ਜੀ ਐਸ ਟੀ ਨੂੰ ਘਟਾਉਣ ਅਤੇ ਨਾਲ ਲਗਦੇ ਹਿਮਾਚਲ ਜੰਮੂ ਸੂਬਿਆਂ ਵਾਂਗ ਤੇਲ ਦੇ ਰੇਟ ਤੈ ਕਰਨ ਲਈ ਕਿਹਾ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਕੀਤੇ ਬੇਹਤਾਸ਼ਾ ਵਾਧੇ, ਨੀਲੇ ਕਾਰਡ ਧਾਰਕ ਗਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨਾ, ਸਕੂਲਾਂ ਦੀਆਂ ਫੀਸਾਂ ਆਦਿ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੇ ਖਿਲਾਫ ਕੀਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਤਹਿਤ ਹਲਕਾ ਗੁਰੂਹਰਸਹਾਏ ਦੇ ਪਿੰਡਾਂ ਗੋਲੂ ਕਾ ਮੋੜ, ਪਿੰਡੀ, ਮੋਹਨ ਕੇ ਹਿਠਾੜ, ਅਹਿਮਦ ਢੰਡੀ ਆਦਿ ਪਿੰਡਾਂ ਵਿੱਚ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇ ਜਾਰੀ ਕਰਦਿਆਂ ਰੋਸ ਪ੍ਰਗਟ ਕੀਤਾ ਅਤੇ ਕੀਤੇ ਬੇਤਹਾਸ਼ਾ ਵਾਧੇ ਨੂੰ ਤੁਰੰਤ ਘੱਟ ਕਰਨ ਲਈ ਮੰਗ ਕੀਤੀ ਗਈ। ਇਸ ਮੌਕੇ ਤਿਲਕ ਰਾਜ ਸਾਬਕਾ ਸਰਪੰਚ, ਤਿਲਕ ਰਾਜ ਯੂਥ ਮਹਾਂ ਸਭਾ, ਨਿਸ਼ੂ ਰੁਕਣਾ, ਵਿਜੇ ਥਿੰਦ, ਜੱਸੀ ਕੰਬੋਜ, ਮਿਲਖ ਰਾਜ, ਬਗੀਚਾ ਸੰਧਾ ਆਦਿ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।

ਹੁਸ਼ਿਆਰਪੁਰ ਜ਼ਿਲਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ’ਚ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਅਤੇ ਕਾਂਗਰਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।

ਪਿੰਡ ਜੈਮਲਵਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਜਗਸੀਰ ਸਿੰਘ ਬੱਬੂ ਜੈਮਲਵਾਲਾ ਦੀ ਅਗਵਾਈ ਹੇਠ ਪਿੰਡ ਜੈਮਲਵਾਲਾ ਵਿਚ ਧਰਨਾ ਦਿੱਤਾ ਜਾ ਰਿਹਾ ਹੈ

ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਪੂਰਬੀ ਦੇ ਇੰਚਾਰਜ਼ ਅਤੇ ਮਾਰਕੀਟ ਕਮੇਟੀ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ‘ਚ ਸਮੂਹ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਹੱਥਾਂ ਵਿਚ ਤਖਤੀਆਂ ਫੜ ਕੇ ਰੋਸ ਧਰਨਾ ਲਾਇਆ ਗਿਆ। ਗੱਲਬਾਤ ਕਰਦਿਆ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਦੇ ਨਾਮ ਕੱਟਣ ਤੇ ਕੇਂਦਰ ਸਰਕਾਰ ਵੱਲੋਂ 5 ਕਿੱਲੋ ਕਣਕ ਅਤੇ 1 ਕਿੱਲੋ ਦਾਲ ਪ੍ਰਤੀ ਮੈਂਬਰ ਹਰੇਕ ਮਹੀਨੇ ਅਪ੍ਰੈਲ ਤੋਂ ਦੇਣੀ ਸ਼ੁਰੂ ਕੀਤੀ ਹੈ ਜੋ ਕਿ ਗਰੀਬ ਲੋਕਾਂ ‘ਚ ਸਹੀ ਵੰਡ ਨਹੀਂ ਹੋ ਰਹੀ।

ਮਜੀਠਾ ਹਲਕੇ ਦੇ ਸਮੁੱਚੇ ਅਕਾਲੀ ਆਗੂ ਤੇ ਵਰਕਰਾਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਬਿਕਰਮ ਸਿੰਘ ਮਜੀਠੀਆ ਵਿਧਾਇਕ ਹਲਕਾ ਮਜੀਠਾ ਵਿਸ਼ੇਸ਼ ਤੌਰ ਪਹੁੰਚੇ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਤੇ ਗਰੀਬ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ । ਉਨ•ਾਂ ਕਿਹਾ ਕਿ ਇਸ ਧਰਨੇ ਦਾ ਮੁਖ ਉਦੇਸ਼ ਗਰੀਬ ਜ਼ਰੂਰਤਮੰਦ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ ਤੇ ਨੀਲੇ ਕਾਰਡਾਂ ਨੂੰ ਦੁਬਾਰਾ ਬਹਾਲ ਕਰਵਾਉਣ ਦੇ ਨਾਲ-ਨਾਲ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਵਾਉਣਾ ਹੈ ਤਾਂ ਜੋ ਪੰਜਾਬ ਦੀ ਆਮ ਜਨਤਾ ‘ਤੇ ਪਾਇਆ ਗਿਆ ਇਹ ਆਰਥਿਕ ਬੋਝ ਘਟਵਾਇਆ ਜਾ ਸਕੇ।