Connect with us

India

Breaking : ਸਾਬਕਾ DGP ਸੈਣੀ ਦੀ ਅੰਤਰਿਮ ਜ਼ਮਾਨਤ ਖਾਰਿਜ਼

Published

on

ਚੰਡੀਗੜ੍ਹ, ਬਲਜੀਤ ਮਰਵਾਹਾ, 10 ਜੁਲਾਈ : 29 ਸਾਲ ਪੁਰਾਣੇ ਚਰਚਿਤ ਬਲਵਿੰਦਰ ਮੁਲਤਾਨੀ ਤਸ਼ੱਦਦ ਕੇਸ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ dgp ਸੁਮੇਧ ਸਿੰਘ ਸੈਣੀ ਦੀ ਅੰਤਰਿਮ ਜ਼ਮਾਨਤ ਅਦਾਲਤ ਵੱਲੋ ਰੱਦ ਕਰ ਦਿਤੀ ਗਈ ਹੈ। 10 ਜੁਲਾਈ ਨੂੰ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਇਹ ਆਦੇਸ਼ ਅਦਾਲਤ ਵੱਲੋ ਜਾਰੀ ਕੀਤੇ ਗਏ, ਪਰ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੁਲਿਸ ਸੈਣੀ ਨੂੰ ਗਿਰਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਘੱਟੋ – ਘੱਟ 72 ਘੰਟਿਆਂ ਪਹਿਲਾ ਸੈਣੀ ਨੂੰ ਦੱਸੇਗੀ।

ਸੈਣੀ ਦੇ ਵਿਰੋਧੀ ਪੱਖ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਸੈਣੀ ਵੱਲੋ ਇਸ ਮਾਮਲੇ ਵਿੱਚ IPC ਦੀ ਧਾਰਾ 302 ਨੂੰ ਲੈਕੇ ਪੱਕੀ ਜ਼ਮਾਨਤ ਮੰਗੀ ਗਈ ਸੀ। ਜਿਸਤੇ ਉਹਨਾਂ ਨੇ ਦਲੀਲ ਦਿੱਤੀ ਕਿ ਹਾਲੇ ਤੱਕ 302 ਧਾਰਾ ਇਸ ਮਾਮਲੇ ਵਿੱਚ ਲਾਈ ਹੀ ਨਹੀਂ ਗਈ ਹੈ ਤਾ ਪੱਕੀ ਜ਼ਮਾਨਤ ਕਿਉਂ ਦਿੱਤੀ ਜਾਵੇ ? ਵਿਰਕ ਨੇ ਦਸਿਆ ਕਿ ਸੈਣੀ ਨੂੰ ਜੋ ਅੰਤਰਿਮ ਜ਼ਮਾਨਤ ਮਿਲੀ ਸੀ ਜਾ ਉਹਨਾਂ ਦੀ ਗ੍ਰਿਫਤਾਰੀ ਤੇ ਜੋ ਰੋਕ ਅਦਾਲਤ ਵੱਲੋ ਲਾਈ ਗਈ ਸੀ ਉਹ ਹੁਣ ਖ਼ਤਮ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਸੈਣੀ ਵੱਲੋ ਲਾਈ ਗਈ ਅੰਤਰਿਮ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ।