Connect with us

News

ਅਮਰੀਕਾ ਦੇ ਸਕੂਲ ਸਿਖਾ ਰਹੇ ਨੇ ਵਾਮਪੰਥੀ ਭਾਵਨਾ- ਟਰੰਪ

Published

on

  • ‘ਜਾਰਜ ਫਲਾਇਡ ਦੀ ਮੌਤ ਦੇ ਪ੍ਰਦਰਸ਼ਨਾਂ ਪਿੱਛੇ ਵਾਮਪੰਥੀ ਜ਼ਿੰਮੇਵਾਰ’
  • ਐਂਟੀਫਾ ਸੰਗਠਨ ਨੇ ਕੀਤੀ ਸੀ ਪ੍ਰਦਰਸ਼ਨਾਂ ਦੀ ਅਗਵਾਈ
  • ਟਰੰਪ ਨੇ ਐਂਟੀਫਾ ਨੂੰ ਬੈਨ ਕਰਨ ਦੀ ਦਿੱਤੀ ਸੀ ਧਮਕੀ

11 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਦੇ ਸਕੂਲਾਂ ’ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਬਹੁਤ ਸਾਰੇ ਸਕੂਲਾਂ ’ਚ ਕੱਟੜ ਵਾਮਪੰਥੀ ਦੀ ਭਾਵਨਾ ਸਿਖਾਈ ਜਾਂਦੀ ਹੈ। ਅਮਰੀਕਾ ਦੇ ਮਿਨਿਪੋਲਿਸ ’ਚ ਇੱਕ ਕਾਲੇ ਨਾਗਰਿਕ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਲਈ ਵੀ ਟਰੰਪ ਨੇ ਵਾਮਪੰਥੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ। ਇਨ੍ਹਾਂ ਪ੍ਰਦਰਸ਼ਨਾਂ ਨੂੰ ਲੈ ਕੇ ਟਰੰਪ ਨੇ ਕਿਹਾ ਸੀ ਕਿ ਇਸ ਪਿੱਛੇ ਵੀ ਵਾਮਪੰਥੀ ਵਿਚਾਰਧਾਰਾ ਨੂੰ ਮੰਨਣ ਵਾਲੀ ਐਂਟੀਫਾ ਕੰਮ ਕਰ ਰਹੀ ਹੈ।

ਟਰੰਪ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਬਹੁਤ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਪੜਾਈ ਨੂੰ ਛੱਡ ਕੇ ਸਿਸਟਮ ਰੈਡੀਕਲ ਲੈਫਟ ਵਿਚਾਰਾਂ ਦਾ ਪਸਾਰ ਕਰ ਰਹੇ ਹਨ। ਇਸ ਲਈ ਮੈਂ ਟ੍ਰੇਜ਼ਰੀ ਵਿਭਾਗ ਨੂੰ ਆਖ ਰਿਹਾ ਹਾਂ ਕਿ ਫੰਡਿਗ ਦੀ ਮੁੜ ਤੋਂ ਜਾਂਚ ਕੀਤੀ ਜਾਵੇ।

ਦਰਅਸਲ ਅਮਰੀਕਾ ’ਚ ਫਾਸੀਵਾਦ ਦੇ ਵਿਰੋਧੀ ਲੋਕਾਂ ਨੂੰ ਐਂਟੀ ਫਾਸਿਸਟ ਭਾਵ ਐਂਟੀਫਾ ਕਿਹਾ ਜਾਂਦਾ ਹੈ। ਅਮਰੀਕਾ ’ਚ ਐਂਟੀਫਾ ਅੰਦੋਲਨ ਉਗਰਵਾਦੀ,ਵਾਮਪੰਥੀ ਅਤੇ ਫਾਸੀਵਾਦ ਦੇ ਵਿਰੋਧ ’ਚ ਕੀਤਾ ਜਾਂਦਾ ਹੈ। ਇਹ ਲੋਕ ਰੰਗਭੇਦ ਦੇ ਖ਼ਿਲਾਫ਼ ਹੁੰਦੇ ਨੇ ਅਤੇ ਸਰਕਾਰ ਦੇ ਵਿਰੋਧ ’ਚ ਡਟੇ ਰਹਿੰਦੇ ਹਨ। ਇਸ ਅੰਦੋਲਨ ਨਾਲ ਜੁੜੇ ਲੋਕ ਆਮ ਤੌਰ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ, ਰੈਲੀਆਂ ਕਰਦੇ ਹਨ। ਹਾਲਾਂਕਿ ਵਿਰੋਧ ਦੇ ਦੌਰਾਨ ਹਿੰਸਾ ਤੋਂ ਵੀ ਪਰਹੇਜ ਨਹੀਂ ਕੀਤਾ ਜਾਂਦਾ।

ਐਂਟੀਫਾ ਦੇ ਗਠਨ ਨੂੰ ਲੈ ਕੇ ਉਂਝ ਤਾਂ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ ਪਰ ਇਸ ਨਾਲ ਜੁੜੇ ਕੁੱਝ ਮੈਂਬਰ ਦਾਅਵਾ ਕਰਦੇ ਨੇ ਕਿ ਇਸਦਾ ਗਠਨ 1930 ਦੇ ਦਹਾਕੇ ’ਚ ਯੂਰਪੀਅਨ ਫਾਸੀਵਾਦੀਆਂ ਦਾ ਸਾਹਮਣਾ ਕਰਨ ਲਈ ਕੀਤਾ ਗਿਆ ਸੀ। ਸਾਲ 2000 ਤੱਕ ਇਹ ਅੰਦੋਲਨ ਸੁਸਤ ਹੀ ਰਿਹਾ। ਪਰ 2000 ਤੋਂ ਬਾਅਦ ਖਾਸਕਰ ਰਾਸ਼ਟਰਪਤੀ ਟਰੰਪ ਦੁਆਰਾ ਸੱਤਾ ਸੰਭਾਲਣ ਤੋਂ ਬਾਅਦ ਇਸਨੇ ਰਫ਼ਤਾਰ ਫੜੀ ਹੈ।