News
ਪਠਾਨਕੋਟ ‘ਚ 6 ਨਵੇਂ ਕੋਰੋਨਾ ਮਰੀਜਾਂ ਦੀ ਹੋਈ ਪੁਸ਼ਟੀ
- 6 ਮਰੀਜ ਠੀਕ ਹੋ ਕੇ ਗਏ ਘਰ ਹੁਣ ਤੱਕ ਪਠਾਨਕੋਟ ਵਿਚ 10 ਹਜ਼ਾਰ ਦੇ ਕਰੀਬ ਲੋਕਾਂ ਦੇ ਹੋ ਚੁਕੇ ਹਨ ਟੈਸਟ
- ਪੂਰੇ ਕੀਤੇ ਗਏ ਟੈਸਟਾਂ ਵਿਚੋਂ 263 ਲੋਕ ਹੋਏ ਕੋਰੋਣਾ ਪੋਜ਼ਿਟਿਵ
- 221 ਲੋਕ ਠੀਕ ਹੋ ਕੇ ਜਾ ਚੁਕੇ ਘਰ
- 33 ਲੋਕ ਹਜੇ ਵੀ ਐਕਟਿਵ ਜਿਨ੍ਹਾਂ ਦਾ ਚਲ ਰਿਹਾ ਇਲਾਜ
- 9 ਲੋਕਾਂ ਦੀ ਹੋ ਚੁਕੀ ਮੌਤ
ਪਠਾਨਕੋਟ, 15 ਜੁਲਾਈ (ਮੁਕੇਸ਼ ਸੈਣੀ): ਪਠਾਨਕੋਟ ਵਿੱਚ ਦਿਨੋਂ ਦਿਨ ਕੋਰੋਨਾ ਮਹਾਮਾਰੀ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਅੱਜ ਭਾਵ ਬੁੱਧਵਾਰ ਨੂੰ ਪਠਾਨਕੋਟ ਵਿੱਚ 6 ਨਵੇਂ ਕੋਰੋਨਾ ਪੋਜ਼ਿਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ ਅਤੇ 6 ਲੋਕ ਠੀਕ ਹੋ ਕੇ ਘਰ ਭੇਜੇ ਗਏ ਹਨ। ਜਿਸ ਦੇ ਚਲਦੇ ਪਠਾਨਕੋਟ ਵਿੱਚ ਕੁੱਲ ਅੰਕੜਾ 263 ਤੱਕ ਪੂੰਜ ਗਿਆ ਹੈ ਅਤੇ 221 ਲੋਕ ਠੀਕ ਹੋ ਕੇ ਘਰ ਭੇਜੇ ਜਾ ਚੁੱਕੇ ਹਨ। ਦੱਸ ਦਈਏ 33 ਪੀੜਤ ਹਜੇ ਵੀ ਜੇਰੇ ਇਲਾਜ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ 10 ਹਜ਼ਾਰ ਦੇ ਕਰੀਬ ਕੋਵਿਡ-19 ਦੇ ਟੈਸਟ ਹੋ ਚੁੱਕੇ ਹਨ ਜਿਸ ਵਿੱਚ 263 ਲੋਕ ਕੋਰੋਨਾ ਪੋਜ਼ਿਟਿਵ ਆਏ ਸਨ ਅਤੇ 221 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।