Connect with us

News

ਫਰਾਂਸ ਦੇ Cathedral ‘ਚ ਲੱਗੀ ਭਿਆਨਕ ਅੱਗ

Published

on

  • ਅੱਗ ਨਾਲ ਚਰਚ ਦੇ ਮੁੱਖ ਦਰਵਾਜੇ ‘ਤੇ ਲੱਗੇ ਸ਼ੀਸ਼ੇ ਵੀ ਟੁੱਟੇ
  • ਅੱਗ ‘ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ‘ਚ ਦਮਕਲ ਕਰਮੀ ਮੌਕੇ ‘ਤੇ ਪਹੁੰਚੀ
  • ਫਰਾਂਸ ਦੀ ਸਰਕਾਰ ਨੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਦਿੱਤੇ ਆਦੇਸ਼
  • ਅੱਗ ਲੱਗਣ ਦੇ ਕਾਰਨ ਅਜੇ ਸਪਸ਼ੱਟ ਨਹੀਂ

ਫਰਾਂਸ, 19 ਜੁਲਾਈ : ਫਰਾਂਸ ਦੇ ਪੱਛਮੀ ਸ਼ਹਿਰ ਨਾਂਤ ਵਿਚ ਸਥਿਤ ਸੈਂਟ ਪੀਟਰ ਤੇ ਸੈਂਟ ਪੌਲ ਕੈਥੇਡ੍ਰਲ ਦੇ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਅੱਗ ਨਾਲ ਚਰਚ ਦੇ ਮੁੱਖ ਦਰਵਾਜੇ ਦੇ ਸ਼ਿਸਸ਼ੇ ਵੀ ਟੁੱਟ ਗਏ ਜਿਸਦੇ ਨਾਲ ਕੈਥੇਡ੍ਰਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਦਮਕਲ ਕਰਮੀ ਪਹੁੰਚੇ ਗਏ ਸਨ। ਇਸ ਮਾਮਲੇ ‘ਤੇ ਫਰਾਂਸ ਸਰਕਾਰ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਘਟਨਾ ਵਿਚ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸਥਾਨਕ ਦਮਕਲ ਕਰਮੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਕੈਥੇਡ੍ਰਲ ਦੀ ਛੱਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਹਾਲਾਤ ਕੰਟਰੋਲ ਵਿਚ ਹਨ। ਉਹਨਾਂ ਨੇ ਅਪ੍ਰੈਲ 2019 ਵਿਚ ਪੈਰਿਸ ਸਥਿਤ ਨੋਟਰੇ ਡੈਮ ਕੈਥੇਡ੍ਰਲ ਵਿਚ ਲੱਗੀ ਅੱਗ ਨਾਲ ਇਸ ਘਟਨਾ ਦੀ ਤੁਲਨਾ ਕਰਨ ਤੋਂ ਇਨਕਾਰ ਕੀਤਾ ਹੈ। ਨੋਟਰੇ ਡੈਮ ਵਿਚ ਲੱਗੀ ਅੱਗ ਨਾਲ ਕੈਥੇਡ੍ਰਲ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। 15ਵੀਂ ਸਦੀ ਵਿਚ ਬਣੇ ਇਸ ਕੈਥੇਡ੍ਰਲ ਵਿਚ 1972 ਵਿਚ ਵੀ ਅੱਗ ਲੱਗੀ ਸੀ।

ਨਾਂਤ ਦੀ ਮੇਅਰ ਜੋਹਾਨਾ ਰੋਲਾਂ ਨੇ ਪੱਤਰਕਾਰਾਂ ਨੂੰ ਕਿਹਾ,”ਇਹ ਸਾਡੇ ਇਤਿਹਾਸ ਅਤੇ ਵਿਰਾਸਤ ਦਾ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਦਿਮਾਗ ਵਿਚ ਉਹ ਤਸਵੀਰ ਅਤੇ ਕਹਾਣੀ ਹੈ ਪਰ ਹਾਲਾਤ 1972 ਜਿਹੇ ਨਹੀਂ ਹਨ।” ਕੈਥੇਡ੍ਰਲ ਵਿਚ ਲੱਗੀ ਅੱਗ ਨਾਲ ਪੈਦਾ ਸਥਿਤੀ ਦੇ ਜਾਇਜ਼ੇ ਲਈ ਫਰਾਂਸ ਦੀ ਪ੍ਰ੍ਧਾਨ ਮੰਤਰੀ ਜਯਾਂ ਕਾਸਤੇ ਅਤੇ ਗ੍ਰਹਿ ਮੰਤਰੀ ਗੇਰਾਲਡ ਦਾਰਮਨੀ ਸਮੇਤ ਹੋਰ ਅਧਿਕਾਰੀ ਸ਼ਨੀਵਾਰ ਦੁਪਹਿਰ ਨਾਂਤ ਪਹੁੰਚੇ।