Punjab
ਪਠਾਨਕੋਟ ਵਿਖੇ 5 ਸਾਲਾਂ ਬੱਚੀ ਸਮੇਤ 4 ਨਵੇਂ ਮਾਮਲੇ ਦਰਜ

ਪਠਾਨਕੋਟ, 20 ਜੁਲਾਈ (ਮੁਕੇਸ਼ ਸੈਣੀ): ਜ਼ਿਲ੍ਹਾ ਪਠਾਨਕੋਟ ਵਿਖੇ ਇੱਕ ਵਾਰ ਫਿਰ ਕੋਰੋਨਾ ਦੇ ਇਕੱਠ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ [ਪਠਾਨਕੋਟ ਵਿਖੇ ਕੋਰੋਨਾ ਦੇ 13 ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਇੱਕ 5 ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਕੋਰੋਨਾ ਮਰੀਜਾਂ ਦੀ ਗਿਣਤੀ 288 ਹੋ ਗਈ ਹੈ। ਦੱਸ ਦਈਏ ਪਠਾਨਕੋਟ ਦੇ ਸੁੰਦਰਨਗਰ ਨੂੰ ਮਾਈਕਰੋ ਕੰਟੇਂਮੈਂਟ ਜ਼ੋਨ ਐਲਾਨਿਆ ਗਿਆ ਹੈ।
ਹੁਣ ਤੱਕ ਪਠਾਨਕੋਟ ਵਿਖੇ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। ਜਦਕਿ 237 ਪੀੜਤ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਚੁੱਕੇ ਹਨ ਅਤੇ ਅਜੇ ਵੀ 42 ਪੀੜਤ ਜੇਰੇ ਇਲਾਜ਼ ਹਨ।