Punjab
ਸੰਗਰੂਰ ‘ਚ ਕੋਰੋਨਾ ਬਲਾਸਟ, ਇੱਕ ਦਿਨ ‘ਚ ਆਏ 49 ਨਵੇਂ ਮਾਮਲੇ

ਸੰਗਰੂਰ, 21 ਜੁਲਾਈ (ਰਾਕੇਸ਼ ਕੁਮਾਰ): ਕੋਰੋਨਾ ਦੀ ਮਾਰ ਦੇਸ਼ ਦੁਨੀਆ ਦੇ ਵਿਚ ਹਰ ਵਰਗ ਦੇ ਲੋਕਾਂ ‘ਤੇ ਪੈ ਰਹੀ ਹੈ। ਜਿਸਦਾ ਕਹਿਰ ਪੰਜਾਬ ਵਿਚ ਵੀ ਦਿਨੋਂ ਦਿਨ ਵੱਧ ਰਰਿਹਾ ਹੈ।
ਦੱਸ ਦਈਏ ਕਿ ਪੰਜਾਬ ਦੇ ਸੰਗਰੂਰ ਵਿਖੇ ਕੋਰੋਨਾ ਦੇ 24 ਘੰਟਿਆਂ ਦੌਰਾਨ 49 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿਚ 32 ਮਾਮਲੇ ਲਹਰਾਗਾਗਾ ਤੋਂ ਮਲੇਰਕੋਟਲਾ ਤੋਂ 9 ਅਤੇ ਅਮਰਗੜ੍ਹ ਤੋਂ 4 ਮਾਮਲੇ ਸਾਹਮਣੇ ਆਏ ਹਨ। ਅੱਗੇ ਦੱਸ ਦਈਏ ਕਿ ਲਹਰਗਾਗਾ ਤੋਂ ਇੱਕ ਡੀਐਸਪੀ, 9 ਏਐਸਆਈ ਸਮੇਤ 25 ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਜਿਸਦੇ ਨਾਲ ਜ਼ਿਲ੍ਹੇ ਵਿਚ ਪੀੜਤਾਂ ਦੀ ਗਿਣਤੀ 799 ਹੋ ਗਈ ਹੈ ਜਦਕਿ ਅਜੇ ਵੀ 145 ਕੇਸ ਐਕਟਿਵ ਹਨ ਅਤੇ 632 ਲੋਕ ਕੋਰੋਨਾ ਨੂੰ ਮਾਤ ਦੇਕੇ ਠੀਕ ਵੀ ਹੋ ਚੁੱਕੇ ਹਨ ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੈ।