Punjab
ਪੁਲਿਸ ਤੋਂ ਤੰਗ ਆਇਆ ਸਾਬਕਾ ਫੌਜੀ ਟੈਂਕੀ ‘ਤੇ ਚੜਿਆ
- ਪਟਰੋਲ ਦੀ ਬੋਤਲ ਲੈ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ
- ਮੁਸ਼ਕਿਲ ਨਾਲ ਟੈਂਕੀ ਤੋਂ ਫੌਜੀ ਨੂੰ ਉਤਾਰਿਆ
- ਇਨਸਾਫ਼ ਦਾ ਦਿੱਤਾ ਗਯਾ ਭਰੋਸਾ
ਫਿਰੋਜ਼ਪੁਰ, 27 ਜੁਲਾਈ (ਪਰਮਜੀਤ ਪੰਮਾ): ਅੱਜ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਸਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਫਿਰੋਜ਼ਪੁਰ ਦੇ ਪਿੰਡ ਕਮੱਗਰ ਵਿੱਚ ਇੱਕ ਸਾਬਕਾ ਫੋਜੀ ਪਟਰੋਲ ਦੀ ਬੋਤਲ ਲੈਕੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਦੇਸ਼ ਭਰ ਵਿੱਚ ਇਨ੍ਹਾਂ ਫੋਜੀਆਂ ਨੂੰ ਲੈਕੇ ਕਾਰਗਿਲ ਦਿਵਸ ਮਨਾਇਆ ਗਿਆ ਹੈ। ਅਤੇ ਵੱਡੇ ਵੱਡੇ ਰਾਜਨੀਤਕ ਆਗੂਆਂ ਵੱਲੋਂ ਇਨ੍ਹਾਂ ਫੋਜੀਆਂ ਨੂੰ ਲੇਕੇ ਵੱਡੇ ਵੱਡੇ ਦਾਅਵੇ ਵੀ ਕੀਤੇ ਗਏ ਸਨ। ਪਰ ਅੱਜ ਇਸ ਤਰ੍ਹਾਂ ਇੱਕ ਸਾਬਕਾ ਫੋਜੀ ਵੱਲੋਂ ਪਟਰੋਲ ਦੀ ਬੋਤਲ ਲੈਕੇ ਟੈਂਕੀ ਤੇ ਚੜਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨਾ ਰਾਜਨੀਤਕ ਆਗੂਆਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਰਿਹਾ ਹੈ। ਦੇਸ਼ ਦੀ ਰਾਖੀ ਕਰਨ ਵਾਲੇ ਇਸ ਸਾਬਕਾ ਫੋਜੀ ਨੇ ਦੋਸ਼ ਲਗਾਏ ਹਨ ਕਿ ਰਾਜਨੀਤਕ ਦਬਾਅ ਕਾਰਨ ਇੱਕ ਜਮੀਨ ਦੇ ਟੁਕੜੇ ਨੂੰ ਲੇਕੇ ਪਿਛਲੇ ਲੰਮੇ ਸਮੇਂ ਤੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਤੋਂ ਤੰਗ ਆਕੇ ਅੱਜ ਉਹ ਪਾਣੀ ਵਾਲੀ ਟੈਂਕੀ ਤੇ ਚੜਕੇ ਆਪਣੇ ਆਪ ਤੇ ਪਟਰੋਲ ਪਾਕੇ ਖੁਦਕੁਸ਼ੀ ਕਰਨਾ ਚਾਹੁੰਦਾ ਸੀ।
ਗੱਲਬਾਤ ਦੌਰਾਨ ਸਾਬਕਾ ਫੋਜੀ ਗੁਰਮੇਲ ਸਿੰਘ ਵਾਸੀ ਪਿੰਡ ਕਮੱਗਰ ਨੇ ਦੱਸਿਆ ਕਿ ਸਰਕਾਰੀ ਗੜੇ ਚੋਂ ਉਸਨੂੰ ਜਮੀਨ ਅਲਾਟ ਹੋਈ ਸੀ ਜਿਸ ਦਾ ਪਲਾਂਟ ਨੰ 301 ਹੈ। ਪਰ ਉਸ ਜਮੀਨ ਨੂੰ ਕੁੱਝ ਰਾਜਨੀਤਕ ਆਗੂਆਂ ਵੱਲੋਂ ਪੰਚਾਇਤੀ ਜਮੀਨ ਦਰਸਾ ਕੇ ਪੁਲਿਸ ਦੇ ਜਰੀਏ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸਨੂੰ ਹੌਲਦਾਰ ਗੁਰਮੇਲ ਸਿੰਘ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਬੀ ਡੀ ਪੀ ਓ ਬਲਾਕ ਘੱਲ ਖੁਰਦ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਰਾਜਨੀਤਕ ਦਬਾਅ ਕਾਰਨ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਉਸਨੂੰ ਜਮੀਨ ਛੱਡਣ ਲਈ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਤੰਗ ਆਕੇ ਅੱਜ ਉਸਨੇ ਪਿੰਡ ਦੀ ਟੈਂਕੀ ਤੇ ਆਪਣੇ ਆਪ ਤੇ ਪਟਰੋਲ ਪਾਕੇ ਖੁਦਕੁਸ਼ੀ ਕਰਨੀ ਚਾਹੀ ਹੈ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸ ਡੀ ਐਮ ਅਮਿਤ ਗੁਪਤਾ ਨੇ ਦੱਸਿਆ ਸਾਬਕਾ ਫੋਜੀ ਗੁਰਮੇਲ ਸਿੰਘ ਦਾ ਪੰਚਾਇਤੀ ਜਮੀਨ ਨੂੰ ਲੇਕੇ ਵਿਵਾਦ ਚਲ ਰਿਹਾ ਹੈ। ਜੋ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ। ਅਤੇ ਸਾਬਕਾ ਫੋਜੀ ਗੁਰਮੇਲ ਸਿੰਘ ਨੂੰ ਸਹੀ ਸਲਾਮਤ ਟੈਂਕੀ ਤੋਂ ਉਤਾਰ ਲਿਆ ਗਿਆ ਹੈ। ਅਤੇ ਉਸਨੂੰ ਵਿਸਵਾਸ਼ ਦਵਾਇਆ ਹੈ ਕਿ ਕਨੂੰਨ ਮੁਤਾਬਕ ਉਸਨੂੰ ਪੂਰਾ ਇੰਨਸਾਫ਼ ਦਵਾਇਆ ਜਾਵੇਗਾ।