Uncategorized
ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਸਾਹਿਬ ਦੁਨੀਆਂ ਨੂੰ ਅਲਵਿਦਾ ਕਹਿ ਗਏ
ਕੋਰੋਨਾ ਪਾਜ਼ੀਟਿਵ ਸਨ ਰਾਹਤ ਇੰਦੌਰੀ ‘ਤੇ ਹਾਰਟ ਅਟੈਕ ਕਾਰਨ ਮੌਤ
ਸ਼ਾਖੋਂ ਸੇ ਟੂਟ ਜਾਏਂ ਵੋ ਪੱਤੇ ਨਹੀਂ ਹਮ
ਆਂਧੀ ਦੇ ਕੋਈ ਕਹਿ ਦੇ ਕਿ ਔਕਾਤ ਮੇਂ ਰਹੇ
11 ਅਗਸਤ : ਇਹ ਸ਼ਬਦ ਹਨ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੇ ,ਜਿੰਨਾ ਨੇ ਹਿੰਦੁਸਤਾਨ -ਪਾਕਿਸਤਾਨ ਦੇ ਲੋਕਾਂ ਨੂੰ ਆਪਣੀ ਸ਼ਾਇਰੀ ਦੇ ਹੁਨਰ ਕਰਕੇ ਦੀਵਾਨਾ ਬਣਾਇਆ ਹੋਇਆ ਸੀ ਰੁਖਸਤ ਹੋ ਗਏ ਨੇ। ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਤੇ ਕੋਰੋਨਾ ਪਾਜ਼ੀਟਿਵ ਹੋਣ ਕਰਕੇ ਉਹ ਹਸਪਤਾਲ ਵਿੱਚ ਭਰਤੀ ਸੀ।
ਰਾਹਤ ਇੰਦੌਰੀ ਦੇ ਮੁਸ਼ਾਇਰੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਸੁਣੇ ਜਾਂਦੇ ਸਨ। ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਲਈ ਗੀਤ ਵੀ ਲਿਖੇ ਸਨ ਅਤੇ \’ਨਾਰਾਜ਼\’ ,\’ਰੁੱਤ\’ ਅਤੇ \’ਧੂਪ ਬਹੁਤ ਹੈ\’ ਇੰਦੌਰੀ ਸਾਹਿਬ ਦੀਆਂ ਪ੍ਰਸਿੱਧ ਕਿਤਾਬਾਂ ਹਨ। ਇੰਦੌਰੀ ਸਾਹਿਬ ਦੇ ਅਚਾਨਕ ਦੁਨੀਆਂ ਤੋਂ ਜਾਣ ਕਰਕੇ ਹਿੰਦੀ ਸਾਹਿਤ ਜਗਤ ,ਹਿੰਦੀ ਅਤੇ ਉਰਦੂ ਸ਼ਾਇਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
Continue Reading