Health
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਿੱਧੂ ਨੇ ਲਿਆ ਵੱਡਾ ਫੈਸਲਾ
ਮੰਤਰੀ ਬਲਬੀਰ ਸਿੱਧੂ ਨੇ ਕਿਉਂ ਬਦਲੀਆਂ ਤੇ ਛੁੱਟੀਆਂ ਤੇ ਲਗਾਈ ਪਾਬੰਦੀ ?

ਸਿਹਤ ਵਿਭਾਗ ਲਈ ਕੀਤੇ ਗਏ ਵੱਡੇ ਐਲਾਨ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸਿੱਧੂ ਨੇ ਲਿਆ ਫੈਸਲਾ
ਛੁੱਟੀਆਂ ਅਤੇ ਬਦਲੀਆਂ ਤੇ ਲਗਾਈ ਪਾਬੰਦੀ
12 ਅਗਸਤ: ਪੰਜਾਬ ਵਿੱਚ ਕੋਰੋਨਾ ਕਾਰਨ ਹਾਲਾਤ ਸਾਜ਼ਗਾਰ ਨਹੀਂ ਹਨ,ਰੋਜ ਕੋਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਰਕੇ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ ਕੁਝ ਵੱਡੇ ਐਲਾਨ ਕੀਤੇ ਹਨ। ਕੋਰੋਨਾ ਦੇ ਵੱਧ ਰਹੇ ਕਹਿਰ ਮੱਦੇਨਜ਼ਰ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਆਪਣੇ ਵਿਭਾਗ ਕਾਮਿਆਂ ਲਈ ਨਵੇਂ ਹੁਕਮ ਜ਼ਾਰੀ ਕਰਦਿਆ ਦੱਸਿਆ ਕਿ ਬਦਲੀਆਂ ਤੇ ਪਾਬੰਦੀ ਲਗਾਉਂਦੇ ਹੋਏ 30 ਸਤੰਬਰ ਤੋਂ 2020 ਤੱਕ ਵਿਭਾਗੀ ਬਦਲੀਆਂ ਅਤੇ ਛੁੱਟੀ \’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ,ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਵੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਮੈਟਰਨਟੀ ਲੀਵ ਅਤੇ ਅਤੀ ਜਰੂਰੀ ਕਾਰਣ ਕਰਕੇ ਚਾਇਲਡ ਕੇਅਰ ਲੀਵ ਕੇਸਾਂ ਵਿਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ।
ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਦੇ ਰੇਗੂਲਰ ਅਫਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿੱਚ ਠੇਕੇ/ਆਊਟਸੋਰਸਿੰਗ ਦੇ ਅਧਾਰ \’ਤੇ ਕੰਮ ਕਰ ਰਹੇ ਸਾਰਿਆਂ ਮੁਲਾਜ਼ਮਾਂ \’ਤੇ ਲਾਗੂ ਹੋਣਗੇ।

Continue Reading