Connect with us

Punjab

ਖੁਸ਼ੀਆਂ ਬਦਲੀਆਂ ਮਾਤਮ ‘ਚ ਵਿਆਹ ਵਾਲੇ ਲਾੜੇ ਨੂੰ ਲੱਗਿਆ ਕਰੰਟ ਹੋਈ ਮੌਤ

ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਜਦੋਂ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਉਸਦਾ ਪੈਰ ਬਿਜਲੀ ਵਾਲੀ ਤਾਰ ਉੱਪਰ ਰੱਖਿਆ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Published

on

ਫਿਰੋਜ਼ਪੁਰ, 23 ਅਗਸਤ (ਪਰਮਜੀਤ ਪੰਮਾ): ਅੱਜ ਜਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਕੜ੍ਹਮਾਂ ਵਿੱਚ ਉਸ ਸਮੇਂ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ , ਜਦੋਂ ਬਾਰਾਤ ਚੜ੍ਹਨ ਤੋਂ ਪਹਿਲਾਂ ਹੀ ਲਾੜੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੜ੍ਹਮਾ ਦੇ ਵਸਨੀਕ ਮੋਨੂੰ ਕਪਾਹੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਬੀਤੀ ਰਾਤ ਤੋਂ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਨੱਚ ਗਾ ਕੇ ਮੋਨੂੰ ਕਪਾਹੀ ਦੇ ਵਿਆਹ ਦੀ ਖੁਸ਼ੀ ਮਨਾ ਰਹੇ ਸਨ।
ਇਸ ਦੌਰਾਨ ਦੇਰ ਰਾਤ ਜਦੋਂ ਪਰਿਵਾਰਕ ਮੈਂਬਰਾਂ ਨੇ ਸੌਣ ਦੀ ਤਿਆਰੀ ਕੀਤੀ ਤਾਂ ਪੱਖੇ ਦੀ ਹਵਾ ਘੱਟ ਹੋਣ ਕਰਕੇ ਲਾੜੇ ਨੇ ਜਦੋਂ ਪੱਖੇ ਨੂੰ ਆਪਣੇ ਵੱਲ ਘੁਮਾਉਣਾ ਚਾਹਿਆ ਤਾਂ ਉਸਦਾ ਪੈਰ ਬਿਜਲੀ ਵਾਲੀ ਤਾਰ ਉੱਪਰ ਰੱਖਿਆ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।