Sports
ਜਦੋਂ ਜਰਮਨ ਤਾਨਾਸ਼ਾਹ ਹਿਟਲਰ ਨੂੰ ਵੀ ਧਿਆਨ ਚੰਦ ਨੇ ਬਣਾਇਆ ਆਪਣਾ ਗੁਲਾਮ
ਆਸਟ੍ਰੇਲੀਆ ਦੇ ਮਸ਼ਹੂਰ ਖਿਡਾਰੀ ਡਾਨ ਬ੍ਰੈਡਮੈਨ ਨੂੰ ਬਣਾਇਆ ਆਪਣਾ ਦੀਵਾਨਾ

ਭਾਰਤ ਲਈ ਜਿੱਤੇ 3 ਗੋਲਡ ਮੈਡਲ
ਹਿਟਲਰ ਅੱਗੇ ਵੀ ਨਹੀਂ ਚੁੱਕੇ ਤੇ ਠੁਕਰਾ ਦਿੱਤਾ ਉਸਦਾ ਪ੍ਰਸਤਾਵ
ਆਸਟ੍ਰੇਲੀਆ ਦੇ ਮਸ਼ਹੂਰ ਖਿਡਾਰੀ ਡਾਨ ਬ੍ਰੈਡਮੈਨ ਨੂੰ ਬਣਾਇਆ ਆਪਣਾ ਦੀਵਾਨਾ
29 ਅਗਸਤ : ਅੱਜ ਰਾਸ਼ਟਰੀ ਖੇਡ ਦਿਵਸ ਹੈ ਤੇ ਇਹ ਦਿਨ ਹਾਕੀ ਦੇ ਜਾਦੂਗਰ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਕਰਕੇ ਮਨਾਇਆ। ਦੇਸ਼ ਨੇ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਘੋਸ਼ਿਤ ਕਰ ਦਿੱਤਾ ਸੀ।
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਾਬਾਦ ਦੇ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ।ਪਰ ਬਾਅਦ ਵਿੱਚ ਇਹਨਾਂ ਦਾ ਪਰਿਵਾਰ ਇਲਾਹਾਬਾਦ ਤੋਂ ਝਾਂਸੀ ਆ ਗਿਆ ਸੀ। ਉਹਨਾਂ ਨੂੰ ਬਚਪਨ ਤੋਂ ਖੇਡ ਵਿੱਚ ਦਿਲਚਸਪੀ ਸੀ,ਧਿਆਨ ਚੰਦ ਦੇ ਦੋਸਤ ਇਹਨਾਂ ਨੂੰ ਪਿਆਰ ਨਾਲ ਚੰਦ ਕਹਿੰਦੇ ਸਨ, ਕਿਹਾ ਜਾਂਦਾ ਹੈ ਕਿ ਇਹ ਚਾਂਦਨੀਆਂ ਰਾਤਾਂ ਵਿੱਚ ਹਾਕੀ ਦੀ ਪ੍ਰੈਕਟਿਸ ਕਰਿਆ ਕਰਦੇ ਸੀ।
ਉਹਨਾਂ ਦੀ ਇਸ ਖੇਡ ਕਲਾ ਕਰਕੇ ਹੀ ਉਹ ਬ੍ਰਿਟਿਸ਼ ਆਰਮੀ ਬ੍ਰਾਹਮਣ ਰੈਜੀਮੈਂਟ ਸਨ। ਸੈਨਾ ਵਿੱਚ ਇਹ ਸੰਨ 1922 ਤੋਂ 1926 ਤੱਕ ਕਈ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈਂਦੇ ਰਹੇ ਸਨ। ਬ੍ਰਿਟਿਸ਼ ਇਹਨਾਂ ਦੇ ਹਾਕੀ ਖੇਡਣ ਤੋਂ ਬਹੁਤ ਪ੍ਰਭਾਵਿਤ ਹੋਏ। 
ਸੰਨ 1926 ਵਿੱਚ ਇਹਨਾਂ ਨੇ ਨਿਊਜ਼ੀਲੈਂਡ ਵਿੱਚ ਪਹਿਲਾ ਮੈਚ ਖੇਡਿਆ ਜਿਸ ਵਿੱਚ ਸਾਰੇ ਇਹਨਾਂ ਦੇ ਦੀਵਾਨੇ ਹੋ ਗਏ। ਫਿਰ ਬਹੁਤ ਸਾਰੇ ਦੇਸ਼ਾਂ ਵਿੱਚ ਮੇਜਰ ਧਿਆਨ ਚੰਦ ਹਾਕੀ ਖੇਡਣ ਗਏ ਅਤੇ ਹਰ ਵਾਰ ਇਹਨਾਂ ਨੂੰ ਖੂਬ ਪ੍ਰਸ਼ੰਸਾ ਮਿਲਦੀ। ਬਾਲ ਹਮੇਸ਼ਾ ਇਹਨਾਂ ਦੀ ਹਾਕੀ ਨਾਲ ਚਿਪਕੀ ਰਹਿੰਦੀ ਸੀ,ਜਿਸ ਕਰਕੇ ਇਹਨਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਣ ਲੱਗਾ ।ਇਹਨਾਂ ਬਾਰੇ ਇਹ ਵੀ ਕਿੱਸਾ ਮਸ਼ਹੂਰ ਹੈ ਕਿ ਇੱਕ ਮੈਚ ਦੌਰਾਨ ਇਹਨਾਂ ਦੀ ਹਾਕੀ ਬਦਲਾ ਦਿੱਤੀ ਸੀ ਕਿਉਂਕਿ ਬਾਲ ਹਮੇਸ਼ਾ ਇਹਨਾਂ ਦੀ ਹਾਕੀ ਨਾਲ ਹੀ ਰਹਿੰਦੀ ਸੀ।
ਸੰਨ 1935 ਦੀ ਗੱਲ ਹੈ ਜਦੋ ਸਾਡੀ ਹਾਕੀ ਟੀਮ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਤੇ ਗਈ ਸੀ ਜਿਥੇ ਮੇਜਰ ਧਿਆਨ ਚੰਦ ਨੂੰ ਗਰਾਊਂਡ ਵਿੱਚ ਹਾਕੀ ਖੇਡਦੇ ਦੇਖ ਕੇ ਆਸਟ੍ਰੇਲੀਆ ਦੇ ਮਸ਼ਹੂਰ ਕ੍ਰਿਕਟਰ ਡਾਨ-ਬ੍ਰੈਡਮੈਨ ਵੀ ਧਿਆਨ ਚੰਦ ਦੇ ਦੀਵਾਨੇ ਹੋ ਗਏ ਅਤੇ ਖਾਸ ਤੌਰ ਤੇ ਉਹਨਾਂ ਨੂੰ ਮਿਲੇ।
ਇਹੀ ਨਹੀਂ ਦੁਨੀਆਂ ਦਾ ਮਸ਼ਹੂਰ ਸ਼ਾਸਕ ਜਰਮਨ ਤਾਨਾਸ਼ਾਹ ਹਿਟਲਰ ਵੀ ਧਿਆਨ ਚੰਦ ਨੂੰ ਹਾਕੀ ਖੇਡਦਾ ਦੇਖ ਉਸਦਾ ਮੁਰੀਦ ਹੋ ਗਿਆ। ਇਹ ਗੱਲ ਉਸ ਵੇਲੇ ਦੀ ਹੈ ਜਦੋ ਬੇਰਲੀਨ ਓਲੰਪਿਕ ਵਿੱਚ ਧਿਆਨ ਚੰਦ ਖੇਡ ਰਹੇ ਸਨ। ਇਸਦੇ ਬਾਅਦ ਹਿਟਲਰ ਨੇ ਧਿਆਨ ਚੰਦ ਨੂੰ ਜਰਮਨ ਲਈ ਖੇਡਣ ਦਾ ਪ੍ਰਸਤਾਵ ਦਿੱਤਾ ਤੇ ਜਰਮਨ ਸੈਨਾ ਵਿੱਚ ਭਰਤੀ ਹੋਣ ਲਈ ਵੀ ਕਿਹਾ,ਪਰ ਮੇਜਰ ਧਿਆਨ ਚੰਦ ਨੇ ਆਪਣੇ ਦੇਸ਼ ਦਾ ਮਾਣ ਰੱਖਦੇ ਹੋਏ ਇਹ ਪ੍ਰਸਤਾਵ ਠੁਕਰਾ ਦਿੱਤਾ।
ਮੇਜਰ ਧਿਆਨ ਚੰਦ ਨੇ ਭਾਰਤ ਨੂੰ ਸੰਨ 1928,1932 ਅਤੇ 1936 ਵਿੱਚ ਭਾਰਤ ਨੂੰ ਤਿੰਨ ਵਾਰ ਗੋਲਡ ਮੈਡਲ ਜਿਤਾਇਆ। ਧਿਆਨ ਚੰਦ ਨੇ ਭਾਰਤੀ ਹਾਕੀ ਦੀ ਕਪਤਾਨੀ ਵੀ ਬਾਖੂਬੀ ਨਿਭਾਈ। ਅੱਜ ਤੱਕ ਉਹਨਾਂ ਦੁਅਰਾ ਕੀਤੇ ਗਏ ਗੋਲ ਦਾ ਕੋਈ ਰਿਕਾਰਡ ਨਹੀਂ ਤੋੜ ਸਕਿਆ। ਉਹਨਾਂ ਵਰਗਾ ਖਿਡਾਰੀ ਦੁਨੀਆਂ ਵਿੱਚ ਹੀ ਨਹੀਂ ਹੋ ਸਕਦਾ।
Continue Reading