Sports
ਪਟਿਆਲਾ ‘ਚ ਵੱਖਰੇ ਤਰੀਕੇ ਨਾਲ ਮਨਾਇਆ ਗਿਆ ਕੌਮੀ ਖੇਡ ਦਿਵਸ
ਜ਼ਿਲ੍ਹਾ ਖੇਡ ਅਫਸਰ ਨੇ ਕੋਚਾਂ ਤੇ ਖਿਡਾਰੀਆਂ ਨਾਲ ਜ਼ੂਮ ਤੇ ਕੀਤੀ ਗੱਲ

ਖੇਡ ਵਿਭਾਗ ਨੇ ਮਨਾਇਆ ਕੌਮੀ ਖੇਡ ਦਿਵਸ
ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ
ਜ਼ਿਲ੍ਹਾ ਖੇਡ ਅਫਸਰ ਨੇ ਕੋਚਾਂ ਤੇ ਖਿਡਾਰੀਆਂ ਨਾਲ ਜ਼ੂਮ ਤੇ ਕੀਤੀ ਗੱਲ
ਪਟਿਆਲਾ, 29 ਅਗਸਤ:ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ‘ਤੇ ਮਨਾਏ ਜਾਂਦੇ ਕੌਮੀ ਖੇਡ ਦਿਵਸ ਮੌਕੇ ਅੱਜ ਖੇਡ ਵਿਭਾਗ ਪਟਿਆਲਾ ਵੱਲੋਂ ਕੋਵਿਡ-19 ਦੀ ਪਾਲਣਾ ਕਰਦਿਆ ਕੌਮੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਕੋਚਾਂ ਵੱਲੋਂ ਖਿਡਾਰੀਆਂ ਨਾਲ ਜ਼ੂਮ ਸੈਸ਼ਨ ਰਾਹੀਂ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਕੌਮੀ ਖੇਡ ਦਿਵਸ ਦੀ ਮਹੱਤਤਾ ਦੱਸਦਿਆ ਖੇਡਾਂ ਪ੍ਰਤੀ ਉਤਸ਼ਾਹਤ ਕੀਤਾ ਗਿਆ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਕੋਚਾਂ ਤੇ ਖਿਡਾਰੀਆਂ ਨਾਲ ਜ਼ੂਮ ‘ਤੇ ਗੱਲ ਕਰਦਿਆ ਕੌਮੀ ਖੇਡ ਦਿਵਸ ਦੀ ਮੁਬਾਰਕਬਾਦ ਦਿੰਦਿਆ ਕਿਹਾ ਕਿ ਖੇਡ ਵਿਭਾਗ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਨੂੰ ਮਿਸ਼ਨ ਫ਼ਤਿਹ ਤਹਿਤ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਜਿਥੇ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਉਥੇ ਹੀ ਖਿਡਾਰੀਆਂ ਨੂੰ ਖੇਡਾਂ ਨਾਲ ਜੋੜੇ ਰੱਖਣ ਲਈ ਨਵੀਆਂ ਤਕਨੀਕਾਂ ਦੀ ਮਦਦ ਨਾਲ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨੇ ਮੇਜਰ ਧਿਆਨ ਚੰਦ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ 29 ਅਗਸਤ, 1905 ਨੂੰ ਹੋਇਆ ਅਤੇ ਉਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਸਾਲ 1928, 1932 ਅਤੇ 1936 ਦੌਰਾਨ ਹੋਈਆਂ ਉਲੰਪਿਕ ਖੇਡਾਂ ਵਿੱਚ ਹਾਕੀ ਦੀ ਖੇਡ ਵਿੱਚ ਗੋਲਡ ਮੈਡਲ ਹਾਸਲ ਕੀਤੇ।
ਇਸ ਮੌਕੇ ਸਾਰਿਆਂ ਖਿਡਾਰੀਆਂ ਨੇ ਆਪਣੇ ਆਪ ਨੂੰ ਚੁਸਤ ਦਰੁਸਤ ਰੱਖਣ ਦਾ ਸੰਕਲਪ ਲੈਂਦੇ ਹੋਏ ਸੂਬੇ ਨੂੰ ਤੰਦਰੁਸਤ ਬਣਾਉਣ ਦਾ ਅਤੇ ਕੋਵਿਡ ਖ਼ਿਲਾਫ਼ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਕੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰਨ ਦਾ ਵੀ ਅਹਿਦ ਲਿਆ।
Continue Reading