Uncategorized
ਚੰਡੀਗੜ੍ਹ ‘ਚ ਹੁਣ ਖੁੱਲ੍ਹ ਜਾਵੇਗਾ ਸੁਖਨਾ ਲੇਕ ਤੇ ਲੱਗਿਆ ਲੌਕਡਾਊਨ
ਚੰਡੀਗੜ੍ਹ ਪ੍ਰਸ਼ਾਸਨ ਦੀ ਵਾਰ ਰੂਮ ਬੈਠਕ ਵਿੱਚ ਲਏ ਗਏ ਕਾਫੀ ਅਹਿਮ ਫ਼ੈਸਲੇ

ਚੰਡੀਗੜ੍ਹ ਪ੍ਰਸ਼ਾਸਨ ਦੀ ਵਾਰ ਰੂਮ ਬੈਠਕ ਵਿੱਚ ਲਏ ਗਏ ਕਾਫੀ ਅਹਿਮ ਫ਼ੈਸਲੇ
ਸੁਖਨ ਲੇਕ ਨੂੰ ਸੱਤੋ ਦਿਨ ਖੋਲਣ ਤੇ ਪ੍ਰਸ਼ਾਸਨ ਕਰ ਰਿਹਾ ਵਿਚਾਰ
ਜਲਦੀ ਹੀ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਇੰਟਰਸਟੇਟ ਬੱਸ ਸਰਵਿਸ
ਚੰਡੀਗੜ੍ਹ ,2 ਸਤੰਬਰ : ਚੰਡੀਗੜ੍ਹ ਪ੍ਰਸ਼ਾਸਨ ਦੀ ਵਾਰ ਰੂਮ ਬੈਠਕ ਵਿੱਚ ਕਾਫੀ ਅਹਿਮ ਫ਼ੈਸਲੇ ਲਏ ਗਏ। ਜਿਸ ਵਿੱਚ ਚੰਡੀਗੜ੍ਹ ਕਈ ਥਾਵਾਂ ਤੇ ਲੱਗੇ ਲੌਕਡਾਊਨ ਤੇ ਚਰਚਾ ਕੀਤੀ ਗਈ। ਇਸ ਬੈਠਕ ਨੇ ਚੰਡੀਗੜ੍ਹ ਬਾਰੇ ਕੁਝ ਅਹਿਮ ਫੈਸਲੇ ਲਏ ਹਨ,ਜਿਸ ਵਿੱਚ ਕਿਹਾ ਗਿਆ ਕਿ ਜਲਦੀ ਹੀ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਇੰਟਰਸਟੇਟ ਬੱਸ ਸਰਵਿਸ,ਜਿਸ ਕਾਰਨ ਹੋਰ ਸਟੇਟਾਂ ਤੋਂ ਲੋਕ ਚੰਡੀਗੜ੍ਹ ਆ ਜਾ ਸਕਦੇ ਹਨ। ਕੋਰੋਨਾ ਕਾਲ ਦੇ ਚਲਦੇ ਅੰਤਰ-ਰਾਜ ਬੱਸ ਸੇਵਾ ਬੰਦ ਕੀਤੀ ਗਈ ਸੀ,ਜਿਸਨੂੰ ਦੁਬਾਰਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਸੈਕਟਰ 17 ਬੱਸ ਸਟੈਂਡ ਤੇ ਲੱਗਣ ਵਾਲੀ ਸਬਜ਼ੀ ਮੰਡੀ ਹੁਣ ਵਾਪਿਸ ਸੈਕਟਰ 26 ਵਿੱਚ ਤਬਦੀਲ ਕਰ ਦਿੱਤੀ ਗਈ ਹੈ ਅਤੇ ਭਿੰਨ-ਭਿੰਨ ਸੈਕਟਰਾਂ ਵਿੱਚ ਲੱਗਣ ਵਾਲੀਆਂ ਸਬਜ਼ੀ ਮੰਡੀਆਂ ਫਿਲਹਾਲ ਬੰਦ ਰਹਿਣਗੀਆਂ।
ਸੁਖਨਾ ਝੀਲ ਜੋ ਚੰਡੀਗੜ੍ਹ ਵਿੱਚ ਖਿੱਚ ਦ ਕੇਂਦਰ ਹੈ ਅਤੇ ਸੁਖਨਾ ਲੇਕ ਤੇ ਲੱਗੇ ਵੀਕਐਂਡ ਲੌਕਡਾਊਨ ਨੂੰ ਲੈ ਕੇ,ਸ਼ੁੱਕਰਵਾਰ ਨੂੰ ਲਿਆ ਜਾ ਸਕਦਾ ਹੈ ਉਸਨੂੰ ਹਟਾਉਣ ਦਾ ਫ਼ੈਸਲਾ
ਸੁਖਨ ਲੇਕ ਨੂੰ ਸੱਤੋ ਦਿਨ ਖੋਲਣ ਤੇ ਪ੍ਰਸ਼ਾਸਨ ਵਿਚਾਰ ਕਰ ਰਿਹਾ ਹੈ।
Continue Reading