Connect with us

India

ਭਾਰਤ ਵਿੱਚ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ ?

ਭਾਰਤ ਪਹਿਲੇ ਉੱਪ-ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਡਾ.ਸਰਵਪੱਲੀ ਨੂੰ ਯਾਦ ਕਰਦਿਆਂ

Published

on

ਭਾਰਤ ਪਹਿਲੇ ਉੱਪ-ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਬਣੇ 
ਆਪਣੀ ਯੋਗਤਾ ਕਰਕੇ ਬਣੇ ਭਾਰਤ ਸੰਵਿਧਾਨ ਨਿਰਮਾਣ ਸਭਾ ਦੇ ਮੈਂਬਰ
ਭਾਰਤ ਦੇ ਸੱਭ ਤੋਂ ਉੱਚ ਸਨਮਾਨ ਨਾਲ ਨਿਵਾਜਿਆ ਗਿਆ 
ਅਮਰੀਕਾ ਨੇ ਵੀ ਡਾ.ਸਰਵਪੱਲੀ ਨੂੰ ਕੀਤਾ ਸੀ ਸਨਮਾਨਿਤ  

5 ਸਤੰਬਰ : ਇੱਕ ਚੰਗਾ ਅਧਿਆਪਕ ਹਮੇਸ਼ਾ ਗਿਆਨ ਦੀ ਰੋਸ਼ਨੀ ਵੰਡਦਾ ਹੈ,ਅਧਿਆਪਕ ਨੂੰ ਉਸ ਮੋਮਬੱਤੀ ਸਮਾਨ ਸਮਝਿਆ ਜਾਂਦਾ ਜੋ ਖ਼ੁਦ ਬਲਕੇ ਦੂਜਿਆਂ ਨੂੰ ਰੋਸ਼ਨੀ ਦਿੰਦੀ ਹੈ। ਅੱਜ 5 ਸਤੰਬਰ ਨੂੰ ਪੂਰੇ ਭਾਰਤ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਹ ਅਧਿਆਪਕ ਦਿਵਸ ਡਾ. ਸਰਵਪੱਲੀ ਰਾਧਾ ਕ੍ਰਿਸ਼ਨਣ ਦੇ ਜਨਮ ਦਿਨ ਕਰਕੇ ਮਨਾਇਆ ਜਾਂਦਾ ਹੈ। ਡਾ. ਸਰਵਪੱਲੀ ਨੇ ਆਪਣੀ ਜ਼ਿੰਦਗੀ ਦੇ 40 ਸਾਲ ਇੱਕ ਯੋਗ-ਕੁਸ਼ਲ ਅਧਿਆਪਕ ਦੇ ਰੂਪ ਵਿੱਚ ਬਿਤਾਏ ਹਨ। 
ਡਾ. ਰਾਧਾ ਕ੍ਰਿਸ਼ਨਣ ਸਰਵਪੱਲੀ ਦਾ ਜਨਮ 5 ਸਤੰਬਰ 1888ਈ. ਵਿੱਚ ਸਥਾਨ ਤਰੁਤਨੀ ਤਾਮਿਲਨਾਡੂ ਦੇ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ,ਉਹਨਾਂ ਦੇ ਪਿਤਾ ਦਾ ਨਾਮ ਸਰਵਪੱਲੀ ਵੀਰਾਸਵਾਮੀ ਤੇ ਮਾਤਾ ਦਾ ਨਾਂ ਸਿਤਾਮਾ ਸੀ।ਡਾ. ਸਾਹਿਬ ਨੇ ਮਦਰਾਸ ਵਿੱਚ ਹੀ ਆਪਣੀ ਸਿੱਖਿਆ ਪ੍ਰਾਪਤ ਕੀਤੀ।
ਉਹ ਇੱਕ ਸੂਝਵਾਨ ਲੇਖਕ,ਦਾਰਸ਼ਨਿਕ ਤੇ ਭਾਰਤੀ ਸੰਸਕ੍ਰਿਤੀ ਦੇ ਚੰਗੇ ਗਿਆਨੀ ਸਨ,ਆਪਣੀ ਇਸ ਯੋਗਤਾ ਕਰਕੇ ਹੀ ਉਹਨਾਂ ਦੇ ਸਬੰਧ ਚੰਗੀਆਂ ਰਾਜਨੀਤਿਕ ਹਸਤੀਆਂ ਨਾਲ ਸਨ ਤੇ ਇਸ ਯੋਗਤਾ ਕਰਕੇ ਹੀ ਉਹ ਭਾਰਤੀ ਸੰਵਿਧਾਨ ਨਿਰਮਾਣ ਸਭਾ ਦੇ ਮੈਂਬਰ ਚੁਣੇ ਗਏ। ਉਹ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਦੇ ਕਾਫ਼ੀ ਨਜ਼ਦੀਕ ਸਨ ਤੇ ਜਦੋਂ ਡਾ. ਰਾਜਿੰਦਰ ਪ੍ਰਸਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਤਾਂ ਉਸ ਸਮੇਂ ਡਾ. ਸਰਵਪੱਲੀ 
ਰਾਧਾ ਕ੍ਰਿਸ਼ਨਣ ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਬਣੇ ਸਨ।ਫਿਰ ਦੇਸ਼ ਦੇ ਦੂਜੇ ਰਾਸ਼ਟਰਪਤੀ ਬਣੇ ਅਤੇ ਡਾ. ਰਾਜਿੰਦਰ ਪ੍ਰਸਾਦ ਦੀ ਤਰ੍ਹਾਂ ਦੇਸ਼ ਦੇ ਸੇਵਾ ਕੀਤੀ।ਉਹਨਾਂ ਦਾ ਕਾਰਜਕਾਲ 13 ਮਈ 1962 ਤੋਂ 13 ਮਈ 1967 ਤੱਕ ਰਿਹਾ। ਉਹਨਾਂ ਨੂੰ ਭਾਰਤ ਦੇ ਸਰਵ ਉੱਚ ਸਨਮਾਣ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ ਅਤੇ ਅਮਰੀਕਾ ਸਰਕਾਰ ਨੇ ਉਹਨਾਂ ਨੂੰ ਟੈਮ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ।ਭਾਰਤ ਸਰਕਾਰ ਨੇ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਘੋਸ਼ਿਤ ਕੀਤਾ ਜੋ ਬਹੁਤ ਮਾਣ ਦੀ ਗੱਲ ਹੈ।